15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕੈਲਗਰੀ 'ਚ ਜ਼ਖਮੀਆ ਦੀ ਮਦਦ ਕਰਨ ਵਾਲੇ ਪੰਜਾਬੀ ਦੀ ਹੋ ਰਹੀ ਪ੍ਰਸੰਸਾ <br/>

ਅਜੀਤ ਡੈਸਕ 02-05-2026
ਕੈਲਗਰੀ, 1 ਮਈ (ਜਸਜੀਤ ਸਿੰਘ ਧਾਮੀ)-ਕੈਲਗਰੀ ਉੱਤਰ-ਪੂਰਬ ਇਲਾਕੇ 'ਚ 2 ਧਿਰਾਂ ਵਿਚ ਹੋਈ ਲੜਾਈ ਦੌਰਾਨ ਦਸਤਾਰਧਾਰੀ ਪੰਜਾਬੀ ਮੂਲ ਦੇ ਨੌਜਵਾਨ ਨੇ ਦਲੇਰੀ ਦਿਖਾਉਦੇ ਹੋਏ ਲੜਾਈ ਦੌਰਾਨ ਫੱਟੜ ਹੋਏ ਲੋਕਾਂ ਦੀ ਸਹਾਇਤਾ ਕਰਦਿਆ ਪੁਲਿਸ ਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ | ਇਹ ਵਾਕਿਆ 68 ਸਟਰੀਟ ਤੇ ਮੈਕਨਾਈਟ ਨੌਰਥ ਈਸਟ ਇੰਟਰਸੈਕਸ਼ਨ 'ਤੇ ਦਿਨ ਦਿਹਾੜੇ ਵਾਪਰੀ ਛੁਰੇਬਾਜ਼ੀ ਦੀ ਸਨਸ਼ਨੀਖੇਜ਼ ਘਟਨਾ ਨੇ ਇਲਾਕੇ ਵਿਚ ਚਿੰਤਾ ਦਾ ਮਾਹÏਲ ਪੈਦਾ ਕਰ ਦਿੱਤਾ ਹੈ | ਇਸ ਘਟਨਾ ਦੌਰਾਨ ਤਕਰੀਬਨ 35 ਸਾਲਾ ਗੋਰਾ ਮੂਲ ਦਾ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਨਾਲ ਉਸਦੀ ਸਾਥਣ ਵੀ ਮÏਜੂਦ ਸੀ | ਇਸ ਮÏਕੇ 'ਤੇ ਉਥੋਂ ਲੰਘਦੇ ਹੋਏ ਪੰਜਾਬੀ ਮੂਲ ਦੇ ਦਸਤਾਰਧਾਰੀ ਅਤੇ ਭਾਈਚਾਰੇ ਦੀ ਜਾਣ-ਪਹਿਚਾਣੀ ਸਖਸ਼ੀਅਤ ਕੈਲਗਰੀ ਵਾਸੀ ਨੌਜਵਾਨ ਜਤਿੰਦਰ ਸਿੰਘ ਸਹੇੜੀ ਵੱਲੋਂ ਦਿਖਾਈ ਗਈ ਇਨਸਾਨੀਅਤ ਕਰਕੇ ਲੜਾਈ ਦੌਰਾਨ ਫੱਟੜ ਹੋਏ ਲੋਕਾਂ ਨੂੰ ਮੁੱਢਲੀ ਸਹਾਇਤਾ ਦਿੰਦੇ ਹੋਏ ਇਲਾਜ ਵਾਸਤੇ ਹਸਪਤਾਲ ਪਹੁੰਚਣ ਵਿਚ ਮਦਦ ਕੀਤੀ ਗਈ | ਇਸ ਤਰ੍ਹਾਂ ਜਿਥੇ ਇਸ ਨਾਲ ਪੰਜਾਬੀ ਕਮਿਉਨਟੀ ਦਾ ਨਾਮ ਰੋਸ਼ਨ ਹੋਇਆ ਹੈ | ਦੂਜੇ ਪਾਸੇ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵਕ ਸੰਸਥਾਵਾਂ ਵੀ ਸਹੇੜੀ ਦੀ ਪ੍ਰਸੰਸਾ ਕਰ ਰਹੀਆ ਹਨ |

ਪਿਛਲੀ ਖ਼ਬਰ ਜੈਪੁਰ ਦੀ ਮਹਾਰਾਣੀ ਦਾ ਸੁਪਰ ਕੰਪਿਊਟਰ 20 ਲੱਖ 42 ਹਜ਼ਾਰ ਪੌਂਡ 'ਚ ਵਿਕਿਆ <br/> ਅਗਲੀ ਖ਼ਬਰ ਅਮਰੀਕਾ 'ਚ ਭਾਰਤੀ ਵਿਦਿਆਰਥੀ ਵਲੋਂ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।