27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅਮਰੀਕਾ ਦੀ ਯੂਨੀਵਰਸਿਟੀ ਦੀ ਟੀਮ 'ਚ ਬਾਸਕਟਬਾਲ ਖੇਡਗਾ ਕੈਨੇਡਾ ਦਾ 6 ਫੁੱਟ 9 ਇੰਚ ਦਾ ਗੱਭਰੂ <br/>

ਅਜੀਤ ਡੈਸਕ 12-05-2026
ਐਬਟਸਫੋਰਡ, 11 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਕੇਂਦਰੀ ਰਾਜ ਮੰਤਰੀ ਰਣਦੀਪ ਸਿੰਘ ਸਰਾਏ ਦਾ ਹੋਣਹਾਰ ਫਰਜੰਦ ਬਾਸਕਟਬਾਲ ਖਿਡਾਰੀ ਈਸ਼ਰ ਸਿੰਘ ਸਰਾਏ ਜੋ ਕਿ 6 ਫੁੱਟ 9 ਇੰਚ ਲੰਬਾ ਫਾਰਵਰਡ ਖੇਡਦਾ ਹੈ | ਉਸ ਨੇ ਅਮਰੀਕਾ ਦੀ ਵਿਨਥਰੋਪ ਯੂਨੀਵਰਸਿਟੀ ਨਾਲ ਕਮਿਟਮੈਂਟ ਕੀਤੀ ਹੈ | ਇਸ ਨਾਲ ਉਹ ਐਨ.ਸੀ.ਏ.ਏ. ਡਿਵਿਜ਼ਨ 'ਚ ਬਾਸਕਟਬਾਲ ਖੇਡਣ ਵਾਲੇ ਪਹਿਲੇ ਕੈਨੇਡੀਅਨ ਦਸਤਾਰਧਾਰੀ ਸਿੱਖ ਬਣ ਗਏ ਹਨ | ਉਹ ਕੁੱਲ ਮਿਲਾਕੇ ਸਿਰਫ਼ ਦੂਜਾ ਦਸਤਾਰਧਾਰੀ ਸਿੱਖ ਹੈ, ਜੋ ਡੀ1 ਪੱਧਰ ਤੱਕ ਪਹੁੰਚਿਆ ਹੈ | ਇਸ ਤੋਂ ਪਹਿਲਾਂ 2009 ਵਿਚ ਦਿਪਾਂਜੋਤ ਸਿੰਘ ਨੇ ਯੂਨੀਵਰਸਿਟੀ ਆਫ ਇਲਿਨੋਇਸ-ਸ਼ਿਕਾਗੋ ਲਈ ਖੇਡਿਆ ਸੀ | ਵਿਨਥਰੋਪ ਨਾਲ ਕਮਿਟ ਕਰਨ ਤੋਂ ਪਹਿਲਾਂ ਉਨ੍ਹਾਂ 'ਚ ਕੋਰਨੇਲ, ਸ਼ਿਕਾਗੋ ਸਟੇਟ, ਆਈਡਾਹੋ ਸਟੇਟ ਤੇ ਮਰਸੀਹਰਸਟ ਵਰਗੀਆਂ ਯੂਨੀਵਰਸਿਟੀਆਂ ਦੀ ਦਿਲਚਸਪੀ ਸੀ | ਵਿਨਥਰੋਪ ਬਿਗ ਸਾਊਥ ਕਾਨਫਰੰਸ ਦਾ ਮੈਂਬਰ ਹੈ |

ਪਿਛਲੀ ਖ਼ਬਰ ਬਾਰਸੀਲੋਨਾ ਵਲੋਂ 'ਲਾ ਲੀਗਾ' ਦਾ ਖ਼ਿਤਾਬ ਬਰਕਰਾਰ <br/> ਅਗਲੀ ਖ਼ਬਰ ਨਿਪਾਲ ਦਾ ਦÏਰਾ ਕਰ ਸਕਦੀ ਹੈ ਇੰਗਲੈਂਡ ਕ੍ਰਿਕਟ ਟੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।