ਲੰਡਨ, 11 ਮਈ (ਪੀ.ਟੀ.ਆਈ.)-ਇੰਗਲੈਂਡ ਕ੍ਰਿਕਟ ਟੀਮ ਆਈ.ਸੀ.ਸੀ. ਦੇ ਫਿਊਚਰ ਟੂਰ ਪ੍ਰੋਗਰਾਮ ਦੇ 2027-31 ਚੱਕਰ ਦੌਰਾਨ ਸੀਮਤ ਓਵਰਾਂ ਦੀ ਲੜੀ ਲਈ ਨਿਪਾਲ ਦਾ ਦÏਰਾ ਕਰ ਸਕਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਮਾਮਲੇ 'ਤੇ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਵਿਚ ਹੋਈ ਦੋਵਾਂ ਬੋਰਡਾਂ ਵਿਚਕਾਰ ਹੋਈ ਮੀਟਿੰਗ ਦੌਰਾਨ ਚਰਚਾ ਕੀਤੀ ਗਈ ਸੀ | ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਭਾਰਤ ਵਰਗੇ ਦੇਸ਼ ਦਾ ਦੌਰਾ ਕਰਨ ਤੋਂ ਪਹਿਲਾਂ ਨਿਪਾਲ ਵਿਰੁੱਧ ਉਨ੍ਹਾਂ ਦੀ ਘਰੇਲੂ ਧਰਤੀ 'ਤੇ ਤਿੰਨ ਮੈਚਾਂ ਦੀ ਟੀ-20 ਲੜੀ ਖੇਡਣ 'ਤੇ ਵਿਚਾਰ ਕਰ ਰਿਹਾ ਹੈ |
ਨਿਪਾਲ ਦਾ ਦÏਰਾ ਕਰ ਸਕਦੀ ਹੈ ਇੰਗਲੈਂਡ ਕ੍ਰਿਕਟ ਟੀਮ
ਅਜੀਤ ਡੈਸਕ
12-05-2026