29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਇਟਲੀ ਵੋਟਾਂ 2026-ਆਰਜੀਨਿਆਨੋ ਦੇ ਮੇਅਰ ਦੇ ਆਹੁਦੇ ਦੇ ਉਮੀਦਵਾਰ ਏਨਰੀਕੋ ਮਾਰਸੀਗਾਗਲੀਆ ਦੁਆਰਾ ਕਿਆਂਪੋ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

ਅਜੀਤ ਡੈਸਕ 12-05-2026
ਵੈਨਿਸ (ਇਟਲੀ), 10 ਮਈ (ਹਰਦੀਪ ਸਿੰਘ ਕੰਗ)-ਇਟਲੀ ਦੇ ਆਰਜੀਨੀਆਨੋ ਸ਼ਹਿਰ ਦੇ ਮੇਅਰ ਦੇ ਆਹੁਦੇ ਲਈ ਚੋਣ ਲੜ ਰਹੇ ਲੇਗਾ ਵੇਨੇਤਾ ਪਾਰਟੀ ਦੇ ਉਮੀਦਵਾਰ ਏਨਰੀਕੋ ਮਾਰਸੀਗਾਗਲੀਆ, ਅਲੇਸੀਆ ਬੇਵਿਲਾਕਵਾ ਤੇ ਬਾਕੀ ਇਟਾਲੀਅਨ ਸਾਥੀਆਂ ਸਮੇਤ ਅੱਜ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਨਤਮਸਤਕ ਹੋਏ | ਉਪਰੰਤ ਸਮੁੱਚੇ ਭਾਰਤੀ ਭਾਈਚਾਰੇ ਨੂੰ ਮਿਤੀ 24 ਤੇ 25 ਮਈ ਨੂੰ ਉਨਾਂ ਨੂੰ ਵੋਟ ਪਾਉਣ ਦੀ ਨਿਮਰਤਾ ਸਾਹਿਤ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਮੇਅਰ ਦੀ ਚੋਣ ਜਿੱਤਣ ਉਪਰੰਤ ਉਹ ਆਰਜੀਨਿਆਨੋ ਮੇਅਰ ਦੇ ਘੇਰੇ ਵਿਚ ਵਸਦੇ ਭਾਰਤੀ ਭਾਈਚਾਰੇ ਦੀ ਬਿਹਤਰੀ ਲਈ ਤੇ ਉਨਾਂ ਦੇ ਚੰਗੇ ਭਵਿੱਖ ਲਈ ਹੋਰ ਵੀ ਵਧੀਆ ਵਧੀਆ ਪ੍ਰੋਗਰਾਮ ਉਲੀਕਣਗੇ |


ਪਿਛਲੀ ਖ਼ਬਰ ਅਲਬਰਟਾ ਸਰਕਾਰ ਵੱਲੋਂ ਮਈ ਦੇ ਦੂਜਾ ਹਫ਼ਤੇ ਨੂੰ 'ਡਰੱਗ ਅਵੇਅਰਨਸ ਵੀਕ' ਵਜੋਂ ਮਨਾਉਣ ਦਾ ਐਲਾਨ ਅਗਲੀ ਖ਼ਬਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਆਸਟ੍ਰੇਲੀਆ ਦੌਰਾ 12 ਮਈ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।