29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਆਸਟ੍ਰੇਲੀਆ ਦੌਰਾ 12 ਮਈ ਤੋਂ <br/>

ਅਜੀਤ ਡੈਸਕ 12-05-2026

ਬਿ੍ਸਬੇਨ, 11 ਮਈ (ਮਹਿੰਦਰ ਪਾਲ ਸਿੰਘ ਕਾਹਲੋਂ)-ਪੰਜਾਬ ਵਿਧਾਨ ਸਭਾ ਚੋਣਾਂ 'ਚ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦੀ ਭੂਮਿਕਾ ਹਮੇਸ਼ਾ ਤੋਂ ਪ੍ਰਭਾਵਸ਼ਾਲੀ ਰਹੀ ਹੈ | ਸੋਸ਼ਲ ਮੀਡੀਆ ਮੁਹਿੰਮਾਂ, ਆਰਥਿਕ ਸਹਿਯੋਗ ਤੇ ਆਪਣੇ ਪਰਿਵਾਰਾਂ ਤੇ ਜਾਣ-ਪਛਾਣ ਰਾਹੀਂ ਉਹ ਪੰਜਾਬ ਦੀ ਸਿਆਸਤ 'ਤੇ ਵੱਡਾ ਅਸਰ ਪਾਂਦੇ ਹਨ | ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪ੍ਰਵਾਸੀ ਪੰਜਾਬੀਆਂ ਨਾਲ ਨਜ਼ਦੀਕੀ ਸੰਪਰਕ ਬਣਾਉਣ ਲਈ ਵਿਦੇਸ਼ ਦੌਰੇ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅÏਜਲਾ 12 ਮਈ ਤੋਂ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਪਰਥ, ਐਡੀਲੇਡ, ਮੈਲਬÏਰਨ, ਸਿਡਨੀ ਅਤੇ ਬਿ੍ਸਬੇਨ ਦਾ ਦÏਰਾ ਕਰਨਗੇ¢ ਇਸ ਦÏਰਾਨ ਉਹ ਪਾਰਟੀ ਵਰਕਰਾਂ, ਆਗੂਆਂ ਅਤੇ ਪੰਜਾਬੀ ਭਾਈਚਾਰੇ ਨਾਲ ਵਿਸ਼ੇਸ਼ ਮੁਲਾਕਾਤਾਂ ਕਰਨਗੇ | ਬਿ੍ਸਬੇਨ ਵਿਚ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕੁਈਨਜ਼ਲੈਂਡ ਅਤੇ ਪੰਜਾਬੀ ਕੌਂਸਲ ਆਫ ਕੁਈਨਜ਼ਲੈਂਡ ਦੇ ਨੁਮਾਇੰਦਿਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਅਵਨਿੰਦਰ ਸਿੰਘ ਲਾਲੀ ਗਿੱਲ, ਪ੍ਰਣਾਮ ਸਿੰਘ ਹੇਅਰ, ਤਜਿੰਦਰ ਗਿੱਲ, ਗੁਰਦੀਪ ਸਿੰਘ ਨਿੱਝਰ, ਦੀਪਇੰਦਰ ਸਿੰਘ, ਇੰਦਰਬੀਰ ਗਿੱਲ, ਕਮਲ ਬੈਂਸ, ਅਜੀਤਪਾਲ ਸਿੰਘ, ਸਤਪਾਲ ਸਿੰਘ ਕੂਨਰ ਅਤੇ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਲੋਕਾਂ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਰਹਿਣ ਵਾਲੇ ਅਤੇ ਸੰਸਦ 'ਚ ਪੰਜਾਬ ਦੇ ਮਸਲਿਆਂ ਨੂੰ ਮਜ਼ਬੂਤੀ ਨਾਲ ਉਠਾਉਣ ਵਾਲੇ ਤਿੰਨ ਵਾਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਅÏਜਲਾ 22 ਅਤੇ 23 ਮਈ ਨੂੰ ਬਿ੍ਸਬੇਨ ਪਹੁੰਚ ਰਹੇ ਹਨ | ਉਨ•ਾਂ ਦੇ ਸਨਮਾਨ ਵਿਚ ਪੰਜਾਬੀ ਭਾਈਚਾਰੇ ਨਾਲ ਇਕ ਵਿਸ਼ੇਸ਼ ਰੂਬਰੂ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਉਹ ਦੇਸ਼ ਅਤੇ ਪੰਜਾਬ ਨਾਲ ਸੰਬੰਧਿਤ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਮਸਲਿਆਂ 'ਤੇ ਖੁੱਲ• ਕੇ ਵਿਚਾਰ ਸਾਂਝੇ ਕਰਨਗੇ | ਇਸ ਦੇ ਨਾਲ ਹੀ ਪ੍ਰਵਾਸੀ ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ, ਉਨ•ਾਂ ਦੀਆਂ ਮੰਗਾਂ ਅਤੇ ਸੁਝਾਵਾਂ ਨੂੰ ਵੀ ਧਿਆਨ ਨਾਲ ਸੁਣਿਆ ਜਾਵੇਗਾ | ਗੁਰਜੀਤ ਸਿੰਘ ਅÏਜਲਾ ਇਸ ਮੌਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਭਵਿੱਖੀ ਯੋਜਨਾਵਾਂ ਬਾਰੇ ਵੀ ਪ੍ਰਵਾਸੀ ਪੰਜਾਬੀਆਂ ਨਾਲ ਗੱਲਬਾਤ ਕਰਨਗੇ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਮਰਥਨ ਦੀ ਅਪੀਲ ਕਰਨਗੇ | ਉਨ•ਾਂ ਇਹ ਵੀ ਦੱਸਿਆ ਕਿ ਅÏਜਲਾ ਦੇ ਆਸਟ੍ਰੇਲੀਆ ਦੌਰੇ ਨੂੰ ਸਫਲ ਬਣਾਉਣ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਲਗਾਤਾਰ ਮੀਟਿੰਗਾਂ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਦੌਰੇ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ |







ਪਿਛਲੀ ਖ਼ਬਰ ਇਟਲੀ ਵੋਟਾਂ 2026-ਆਰਜੀਨਿਆਨੋ ਦੇ ਮੇਅਰ ਦੇ ਆਹੁਦੇ ਦੇ ਉਮੀਦਵਾਰ ਏਨਰੀਕੋ ਮਾਰਸੀਗਾਗਲੀਆ ਦੁਆਰਾ ਕਿਆਂਪੋ ਗੁਰਦੁਆਰਾ ਸਾਹ... ਅਗਲੀ ਖ਼ਬਰ ਹੰਤਾਵਾਇਰਸ ਪ੍ਰਭਾਵਿਤ ਕਰੂਜ਼ ਜਹਾਜ਼ ਤੋਂ ਲਿਆਂਦੇ 20 ਬਰਤਾਨਵੀ 45 ਦਿਨਾਂ ਲਈ ਇਕਾਂਤਵਾਸ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।