ਮੈਡੀਕਲ ਟਰਾਂਸਪੋਰਟ ਜਹਾਜ਼ ਹਾਦਸੇ ਦਾ ਸ਼ਿਕਾਰ-4 ਮੌਤਾਂ
ਅਜੀਤ ਡੈਸਕ
16-05-2026
ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨਿਊ ਮੈਕਸੀਕੋ ਰਾਜ 'ਚ ਇਕ ਮੈਡੀਕਲ ਟਰਾਂਸਪੋਰਟ ਜਹਾਜ਼ ਤਬਾਹ ਹੋ ਕੇ ਜ਼ਮੀਨ ਉੱਪਰ ਆ ਡਿੱਗਾ ਤੇ ਉਸ ਵਿਚ ਸਵਾਰ ਸਾਰੇ 4 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਨੁਸਾਰ ਤੜਕਸਾਰ ਬੀਚਕਰਾਫਟ ਕਿੰਗ ਏਅਰ 90 ਜਹਾਜ਼ ਨੇ ਰੋਸਵੈਲ, ਨਿਊ ਮੈਕਸੀਕੋ ਤੋਂ ਸੀਏਰਾ ਬਲਾਂਸ ਖੇਤਰੀ ਹਵਾਈ ਅੱਡੇ ਲਈ ਉਡਾਣ ਭਰੀ ਸੀ | ਜਹਾਜ਼ ਦਾ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਤੇ ਉਹ ਨਿਰਧਾਰਿਤ ਸਮੇਂ 'ਤੇ ਹਵਾਈ ਅੱਡੇ 'ਤੇ ਨਹੀਂ ਪੁੱਜਾ | ਲਿਨਕਾਲਨ ਕਾਊਾਟੀ ਅਨੁਸਾਰ ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੈ | ਜਹਾਜ਼ ਵਿਚ ਸਵਾਰ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ |