24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਰਤੀ ਮੂਲ ਦਾ ਰੋਹਿਤ ਖਪਤਕਾਰ ਏਜੰਸੀ ਦਾ ਮੁਖੀ ਨਿਯੁਕਤ

ਅਜੀਤ ਡੈਸਕ 16-05-2026
ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ ਭਾਰਤੀ ਮੂਲ ਦੇ ਰੋਹਿਤ ਚੋਪੜਾ ਨੂੰ ਨਵੀਂ ਬਣਾਈ ਕੰਜਿਊਮਰ ਵਾਚਡੌਗ ਏਜੰਸੀ ਦੇ ਮੁਖੀ ਨਿਯੁਕਤ ਕੀਤਾ ਹੈ | ਚੋਪੜਾ ਕੰਜਿਊਮਰ ਫਾਇਨਾਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੇ ਸਾਬਕਾ ਮੁਖੀ ਹਨ | ਟਰੰਪ ਪ੍ਰਸ਼ਾਸਨ ਤਹਿਤ ਸੰਘੀ ਪੱਧਰ 'ਤੇ ਹੋ ਰਹੀਆਂ ਤਬਦੀਲੀਆਂ ਦੇ ਦਰਮਿਆਨ ਗਵਰਨਰ ਨਿਊਸੋਮ ਕੈਲੀਫੋਰਨੀਆ ਦੇ ਖਪਤਕਾਰਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਨ | ਨਿਊਸੋਮ ਨੇ ਕਿਹਾ ਹੈ ਕਿ ਚੋਪੜਾ ਇਕ ਮਜ਼ਬੂਤ ਤੇ ਨਿਡਰ ਆਗੂ ਹਨ, ਜੋ ਖਪਤਕਾਰਾਂ ਦੇ ਹਿਤਾਂ ਨੂੰ ਸੁਰੱਖਿਅਤ ਰੱਖਣ ਦੇ ਸਮਰੱਥ ਹਨ | ਆਪਣੀ ਨਿਯੁਕਤੀ ਉਪਰੰਤ ਚੋਪੜਾ ਨੇ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਸੰਘੀ ਤਰਜੀਹਾਂ ਬਦਲਣ ਦੇ ਬਾਵਜੂਦ ਕੈਲੀਫੋਰਨੀਆ ਪਰਿਵਾਰਾਂ ਤੇ ਛੋਟੇ ਕਾਰੋਬਾਰੀਆਂ ਦੀ ਹਿਫ਼ਾਜ਼ਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ |
ਪਿਛਲੀ ਖ਼ਬਰ ਐਨ.ਆਰ.ਆਈ. ਮਿਲਣੀ ਪੰਜਾਬੀਆਂ ਲਈ ਬਹੁਤ ਹੀ ਵਧੀਆ ਉਪਰਾਲਾ-ਸੀਤਲ ਸਿੰਘ ਗਿੱਲ ਅਗਲੀ ਖ਼ਬਰ ਮੈਡੀਕਲ ਟਰਾਂਸਪੋਰਟ ਜਹਾਜ਼ ਹਾਦਸੇ ਦਾ ਸ਼ਿਕਾਰ-4 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।