06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹਿਲਿੰਗਡਨ ਕੌਂਸਲ 'ਚ ਵਿਰੋਧੀ ਧਿਰ ਲੇਬਰ ਗਰੁੱਪ ਦੇ ਤਿੰਨ ਉੱਚ ਅਹੁਦੇ ਪੰਜਾਬੀਆਂ ਨੂੰ ਮਿਲੇ

ਅਜੀਤ ਡੈਸਕ 19-05-2026
ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਬਾਰੋ ਆਫ ਹਿਲਿੰਗਡਨ 'ਚ ਸਥਾਨਿਕ ਵੋਟਾਂ ਤੋਂ ਬਾਅਦ ਹਿਲਿੰਗਡਨ ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਮੀਟਿੰਗ ਹੋਈ | ਜਿਸ ਵਿਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਮੀਟਿੰਗ ਵਿਚ ਪੰਜਾਬੀਆਂ ਨੂੰ ਅਹਿਮ ਅਤੇ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ | ਜਿਸ ਵਿਚ ਕੌਂਸਲਰ ਗੁਰਸ਼ਰਨ ਸਿੰਘ ਮੰਡ ਨੂੰ ਲੇਬਰ ਗਰੁੱਪ ਦਾ ਡਿਪਟੀ ਲੀਡਰ, ਕੌਂਸਲਰ ਤਨਵੀਰ ਸਿੰਘ ਗਿੱਲ ਨੂੰ ਚੀਫ਼ ਵਿਪ, ਤੇ ਕੌਂਸਲਰ ਰਾਜੂੂ ਸੰਸਾਰਪੁਰੀ ਨੂੰ ਡਿਪਟੀ ਚੀਫ਼ ਵਿਪ ਚੁਣਿਆ ਗਿਆ | ਇਹ ਹਿਲਿੰਗਡਨ ਲੇਬਰ ਗਰੁੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਡਿਪਟੀ ਲੀਡਰ ਦਾ ਅਹੁਦਾ ਇਕ ਦਸਤਾਰਧਾਰੀ ਸਿੱਖ ਨੂੰ ਮਿਲਿਆ ਹੈ | ਇਹ ਸਿੱਖ ਤੇ ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ ਹੈ |
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਐਂਡੀ ਬਰਨਹਮ ਵੱਲੋਂ ਲੇਬਰ ਪਾਰਟੀ ਦੀ ਕਾਰਗੁਜ਼ਾਰੀ ਦੀ ਆਲੋਚਨਾ ਅਗਲੀ ਖ਼ਬਰ ਟਰੱਕ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਮੋਟਰਸਾਈਕਲ ਸਵਾਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।