27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮਹਾਰਾਜਾ ਚਾਰਲਸ ਵਲੋਂ ਪੰਜਾਬੀ ਮੂਲ ਦੀ ਅਦਾਕਾਰਾ ਅਤੇ ਲੇਖਿਕਾ ਮੀਰਾ ਸਿਆਲ ਦਾ ਡੇਮ ਦੀ ਉਪਾਧੀ ਨਾਲ ਸਨਮਾਨ

ਅਜੀਤ ਡੈਸਕ 04-06-2026
ਲੰਡਨ, 3 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਅਦਾਕਾਰਾ ਅਤੇ ਲੇਖਿਕਾ ਮੀਰਾ ਸਿਆਲ ਨੂੰ ਬੀਤੇ ਕੱਲ੍ਹ ਵਿੰਡਸਰ ਸ਼ਾਹੀ ਮਹਿਲ ਵਿਖੇ ਕਰਵਾਏ ਇਕ ਸਨਮਾਨ ਸਮਾਰੋਹ ਦੌਰਾਨ ਮਹਾਰਾਜਾ ਚਾਰਲਸ ਤੀਜੇ ਨੇ ਮੀਰਾ ਸਿਆਲ ਨੂੰ ਡੇਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ | 64 ਸਾਲਾ ਅਦਾਕਾਰਾ, ਕਾਮੇਡੀਅਨ ਮੀਰਾ ਸਿਆਲ ਨੂੰ ਇਹ ਸਨਮਾਨ ਉਨ੍ਹਾਂ ਦੀਆਂ ਕਲਾ ਲਈ ਦਿੱਤੀਆਂ ਸੇਵਾਵਾਂ ਲਈ ਦਿੱਤਾ ਗਿਆ ਹੈ | ਮੀਰਾ ਦਾ ਜਨਮ ਵੁਲਵਰਹੈਂਪਟਨ ਵਿਚ ਹੋਇਆ ਸੀ ਅਤੇ ਵਾਲਸਾਲ ਦੇ ਕਵੀਨ ਮੈਰੀ ਹਾਈ ਸਕੂਲ ਵਿਚ ਪੜ੍ਹਾਈ ਕੀਤੀ ਸੀ | ਉਸ ਨੂੰ 1997 ਵਿਚ ਮਹਾਰਾਣੀ ਐਲਿਜ਼ਾਬੈਥ ਵਲੋਂ ਐਮ ਬੀ ਈ ਅਤੇ 2015 ਵਿਚ ਸੀ ਬੀ ਈ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਮੀਰਾ ਭਾਰਤੀ ਪੰਜਾਬੀ ਮਾਪਿਆਂ ਦੀ ਧੀ ਹੈ ਜਿਨ੍ਹਾਂ ਦਾ ਸਬੰਧ ਜਲੰਧਰ ਜ਼ਿਲ੍ਹੇ ਦੇ ਪਿੰਡ ਲਾਂਬੜਾ ਨਾਲ ਹੈ | ਉਸ ਨੇ ਮਾਨਚੈਸਟਰ ਯੂਨੀਵਰਸਿਟੀ ਵਿਚੋਂ ਅੰਗਰੇਜ਼ੀ ਅਤੇ ਡਰਾਮਾ ਡਿਗਰੀ ਕੀਤੀ ਅਤੇ ਕਈ ਮਸ਼ਹੂਰ ਨਾਟਕ ਲਿਖੇ | ਮੀਰਾਂ ਨੇ ਨੈਸ਼ਨਲ ਸਟੂਡੈਂਟ ਡਰਾਮਾ ਫੈਸਟੀਵਲ ਅਤੇ ਐਡਿਨਬਰਗ ਇੰਟਰਨੈਸ਼ਨਲ ਫੈਸਟੀਵਲ ਵਿਚ ਇਨਾਮ ਜਿੱਤੇ | ਬੀ ਬੀ ਸੀ ਲਈ ਕੰਮ ਕਰਦਿਆਂ ਆਪਣੀ ਭਾਰਤੀ ਵਿਰਾਸਤ ਅਤੇ ਸੱਭਿਆਚਾਰ ਨੂੰ ਪੇਸ਼ ਕੀਤਾ | ਉਹ ਵੱਡੇ ਪਰਦੇ 'ਤੇ ਵੀ ਕੰਮ ਕਰ ਚੁੱਕੀ ਹੈ, ਉਸ ਦੀਆਂ ਹਿੱਟ ਫਿਲਮਾਂ ਵਿਚ ਪੈਡਿੰਗਟਨ 2 (2017), ਨੇਟੀਵਿਟੀ ਰੌਕਸ(2018), ਯਿਸਟਰਡੇ (2019) ਅਤੇ ਹਾਲ ਹੀ ਵਿਚ ਟਿੰਸਲ ਟਾਊਨ (2025) ਵਿਚ ਕੰਮ ਕੀਤਾ |
ਪਿਛਲੀ ਖ਼ਬਰ ਯੂ.ਕੇ. 'ਚ 23 ਸਾਲ ਪੁਰਾਣਾ ਤਲਾਕ ਦਾ ਮੁਕੱਦਮਾ ਭਾਰਤੀ ਮੂਲ ਦੀ ਔਰਤ ਨੇ ਜਿੱਤਿਆ ਅਗਲੀ ਖ਼ਬਰ ਕੀ ਲੇਬਰ ਪਾਰਟੀ ਵਲੋਂ ਜੂਨ 84 ਦੇ ਸ੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਹਕੂਮਤ ਦੀ ਸ਼ਹਿ 'ਤੇ ਫੌਜੀ ਹਮਲੇ 'ਚ ਬਰਤਾਨੀਆ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।