07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਇਟਲੀ ‘ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਨਦੀਂ ‘ਚੋਂ ਭੇਦ ਭਰੇ ਹਾਲਾਤਾਂ ‘ਚ ਮਿਲੀ ਲਾਸ਼, ਭਾਈਚਾਰੇ ‘ਚ ਮਾਤਮ

ਅਜੀਤ ਡੈਸਕ 05-06-2026
ਰੋਮ (ਇਟਲੀ), 4 ਜੂਨ (ਹਰਦੀਪ ਸਿੰਘ ਕੰਗ)-ਬ੍ਰਹਮ ਗਿਆਨੀ, 8-9 ਮਹੀਨੇ ਪਹਿਲਾਂ ਪਰਿਵਾਰ ਨਾਲ ਇਟਲੀ ਆਇਆ ਪੰਜਾਬੀ ਭਾਰਤੀ ਨੌਜਵਾਨ ਜਿਸ ਦੀ ਉਮਰ ਮਹਿਜ 19 ਸਾਲ ਦੱਸੀ ਜਾ ਰਹੀ ਹੈ ਬੀਤੇ ਦਿਨ ਭੇਦ ਭਰੇ ਹਾਲਾਤਾਂ ਵਿੱਚ ਉਸ ਦੀ ਲਾਸ਼ ਪੁਲਿਸ ਨੂੰ ਤਰਵੀਜੋ ਇਲਾਕੇ ਦੀ ਪਿਆਵ ਨਦੀ ਵਿੱਚ ਤੈਰਦੀ ਮਿਲੀ। ਇਹ ਬੇਹੱਦ ਦਿਲ ਨੂੰ ਚੀਰਦੀ ਘਟਨਾ ਉਸ ਵੇਲੇ ਘਟੀ ਜਦੋਂ ਮਰਹੂਮ ਵਰਿੰਦਰ ਕੁਮਾਰ ਮਹੇ ਪੁੱਤਰ ਨਰਿੰਦਰ ਕੁਮਾਰ ਮਹੇ ਸ਼ਾਮ ਤੱਕ ਘਰ ਨਹੀਂ ਪਹੁੰਚਿਆਂ ਜਿਹੜਾ ਕਿ ਘਰ ਤੋਂ ਦੁਪਿਹਰੋਂ ਬਆਦ 4 ਵਜੇ ਘੁੰਮਣ-ਫਿਰਨ ਆਇਆ ਸੀ। ਮਾਪਿਆਂ ਜਦੋਂ ਦੇਖਿਆ ਕਿ ਉਹਨਾਂ ਦਾ ਲਾਡਲਾ ਘਰ ਨਹੀਂ ਆਇਆ ਤਾਂ ਉਹਨਾਂ ਉਸ ਥਾਂ ਜਿੱਥੇ ਅਕਸਰ ਵਰਿੰਦਰ ਕੁਮਾਰ ਘੁੰਮਣ ਚਲਾ ਜਾਂਦਾ ਸੀ ਉਸ ਥਾਂ ਜਾ ਦੇਖਿਆ ਪਰ ਉੱਥੇ ਵੀ ਵਰਿੰਦਰ ਕੁਮਾਰ ਮਹੇ ਨਾ ਹੋਣ ਕਾਰਨ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਕੁਝ ਸਮੇਂ ਵਿੱਚ ਗੋਤਾਖੋਰਾਂ ਨੂੰ ਨਦੀ ਵਿਚ ਇਕ ਲਾਸ਼ ਤੈਰਦੀ ਮਿਲੀ ਜਿਸ ਦੀ ਪਹਿਛਾਣ ਵਰਿੰਦਰ ਕੁਮਾਰ ਮਹੇ ਵਜੋਂ ਹੋਈ। ਇਸ ਮੰਦਭਾਗੀ ਘਟਨਾ ਨਾਲ ਜਿੱਥੇ ਮਾਪਿਆਂ ਉੱਪਰ ਪਹਾੜ ਰੂਪੀ ਦੁੱਖ ਟੁੱਟ ਪਿਆ ਉੱਥੇ ਸਮੁੱਚੇ ਭਾਰਤੀ ਭਾਈਚਾਰੇ ‘ਚ ਵੀ ਮਾਤਮ ਛਾਅ ਗਿਆ। ਪਰਿਵਾਰ ਅਨੁਸਾਰ ਵਰਿੰਦਰ ਕੁਮਾਰ ਤੈਰਨਾ ਨਹੀਂ ਸੀ ਜਾਣਦਾ ਫਿਰ ਉਹ ਪਾਣੀ ‘ਚ ਕਿਉਂ ਚਲਾ ਗਿਆ। ਮਰਹੂਮ ਕੋਲ 2 ਫੋਨ ਸਨ ਜਿਹਨਾਂ ਵਿੱਚੋਂ 1 ਆਈ ਫੋਨ ਲਾਪਤਾ ਹੈ ਜਦੋਂ ਕਿ ਉਸ ਦਾ ਸਾਇਕਲ ਨਦੀ ਕਿਨਾਰੇ ਪੁਲਸ ਨੂੰ ਮਿਲਿਆ ਹੈ। ਪਰਿਵਾਰ ਦਾ ਦਿਲ ਨਹੀਂ ਮੰਨ ਰਿਹਾ ਕਿ ਇਹ ਸਧਾਰਨ ਘਟਨਾ ਹੈ ਉਹਨਾਂ ਅਨੁਸਾਰ ਜਰੂਰ ਕੁਝ ਗਲਤ ਹੋਇਆ ਹੈ ਜਿਸ ਵਿੱਚ ਉਹਨਾਂ ਦੇ ਲਾਡਲੇ ਵਰਿੰਦਰ ਕੁਮਾਰ ਦੀ ਮੌਤ ਹੋਈ ਹੈ।ਉਹਨਾਂ ਦਾ ਪੁੱਤਰ ਪਹਿਲਾਂ ਹੀ ਪਾਣੀ ਤੋਂ ਦੂਰ ਰਹਿੰਦਾ ਸੀ ਕਦੀਂ ਵੀ ਨਦੀਂ ਵਿੱਚ ਨਹੀਂ ਆਪ ਵੜਿਆ ,ਹਮੇਸ਼ਾ ਕਿਨਾਰੇ ਉਪੱਰ ਹੀ ਬੈਠ ਜਾਂਦਾ ਸੀ ਤੇ ਹੁਣ ਇਹ ਹੋਈ ਅਣਹੋਂਣੀ ਸਮਝ ਤੋਂ ਬਾਹਰ ਹੈ ਜਿਸ ਨੇ ਉਹਨਾਂ ਦੀ ਦੁਨੀਆਂ ਹੀ ਉਜਾੜ ਕੇ ਰੱਖ ਦਿੱਤੀ ਹੈ।ਮਰਹੂਮ ਮਾਪਿਆਂ ਦੀ ਅੱਖਾਂ ਦਾ ਤਾਰਾ 4 ਭੈਣਾਂ ਦਾ ਇਕਲੋਤਾ ਭਰਾ ਸੀ ਜਿਸ ਨੂੰ ਰੱਬ ਨੇ ਉਹਨਾਂ ਤੋਂ ਖੋਹ ਲਿਆ।ਉਹਨਾਂ ਨੇ ਪੁਲਸ ਪ੍ਰਸ਼ਾਸ਼ਨ ਤੋਂ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਜਲੰਧਰ ਜ਼ਿਲ੍ਹੇ ਦੇ ਪਿੰਡ ਮਲਕੋ ਨਾਲ ਸਬੰਧਿਤ ਸੀ।
ਪਿਛਲੀ ਖ਼ਬਰ ਅਲਬਰਟਾ ਦੇ ਨਵੇਂ ਡਰਾਈਵਿੰਗ ਲਾਇਸੰਸ ‘ਚ ਵਿਅਕਤੀ ਸੰਬੰਧੀ ਹੋਵੇਗੀ ਸਾਰੀ ਜਾਣਕਾਰੀ ਅਗਲੀ ਖ਼ਬਰ ਇਟਲੀ ‘ਚ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ਵਿਚ ਕਰਵਾਇਆ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।