06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸਮੁੰਦਰੀ ਪਾਣੀਆਂ ‘ਚ ਵ੍ਹੇਲਾਂ ਦੀ ਗਿਣਤੀ ਵਧੀ-ਸੈਲਾਨੀਆਂ ਦੀ ਆਮਦ ‘ਚ ਵਾਧਾ

ਅਜੀਤ ਡੈਸਕ 22-06-2026

ਵੈਨਕੂਵਰ, 21 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਪਾਣੀਆਂ ਵਿੱਚ ਵ੍ਹੇਲਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਆਮਦ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਇੱਕ ਨਵੇਂ ਅਧਿਐਨ ਅਨੁਸਾਰ ਕਾਤਲ ਵ੍ਹੇਲਾਂ (�ਰਕਾ) ਹੁਣ ਸਾਲ ਦੇ ਲਗਭਗ 250 ਦਿਨ ਵੈਨਕੂਵਰ ਅਤੇ ਆਲੇ-ਦੁਆਲੇ ਦੇ ਸਮੁੰਦਰੀ ਖੇਤਰਾਂ ਵਿੱਚ ਸ਼ਿਕਾਰ ਲਈ ਆਉਂਦੀਆਂ ਹਨ। ਸਮੁੰਦਰੀ ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਮੁੰਦਰੀ ਜੀਵਾਂ ਦੀ ਸੁਰੱਖਿਆ ਲਈ ਕੀਤੇ ਗਏ ਯਤਨਾਂ ਦਾ ਸਕਾਰਾਤਮਕ ਅਸਰ ਨਜ਼ਰ ਆ ਰਿਹਾ ਹੈ। ਇਸ ਕਾਰਨ ਹੰਪਬੈਕ ਵ੍ਹੇਲਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਹ ਵਿਸ਼ਾਲ ਜੀਵ ਮੁੜ ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਤੱਟਾਂ ਨੇੜੇ ਵੱਡੀ ਗਿਣਤੀ ਵਿੱਚ ਵੇਖੇ ਜਾ ਰਹੇ ਹਨ। ਮਾਹਰਾਂ ਦਾ ਦਾਅਵਾ ਹੈ ਕਿ ਉੱਤਰੀ ਪ੍ਰਸ਼ਾਂਤ ਮਹਾਂਸਾਗਰ ਦੀ ਦੁਰਲੱਭ ਮੰਨੀ ਜਾਂਦੀ ਨੌਰਥ ਪੈਸਿਫਿਕ ਰਾਈਟ ਪ੍ਰਜਾਤੀ ਦੀ ਵੱਡੇ ਆਕਾਰ ਵਾਲੀ ਵ੍ਹੇਲ ਵੀ ਵੇਖੀ ਗਈ ਹੈ। ਇਹ ਦੁਨੀਆ ਦੀਆਂ ਸਭ ਤੋਂ ਘੱਟ ਗਿਣਤੀ ਵਾਲੀਆਂ ਵ੍ਹੇਲ ਪ੍ਰਜਾਤੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਅਤੇ ਇਸ ਦੀ ਮੌਜੂਦਗੀ ਨੂੰ ਸਮੁੰਦਰੀ ਜੀਵ-ਵਿਭਿੰਨਤਾ ਲਈ ਉਤਸ਼ਾਹਜਨਕ ਸੰਕੇਤ ਮੰਨਿਆ ਜਾ ਰਿਹਾ ਹੈ। ਵ੍ਹੇਲਾਂ ਦੀ ਵਧਦੀ ਆਮਦ ਕਾਰਨ ਵੈਨਕੂਵਰ, ਵਿਕਟੋਰੀਆ ਅਤੇ ਸਮੁੰਦਰ ਦੇ ਹੋਰ ਤੱਟੀ ਇਲਾਕਿਆਂ ਵਿੱਚ ਵ੍ਹੇਲਾਂ ਨੂੰ ਵੇਖਣ ਦੇ ਰੁਝਾਨ ਕਾਰਨ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲ ਰਿਹਾ ਹੈ। ਹਰ ਸਾਲ ਹਜ਼ਾਰਾਂ ਸੈਲਾਨੀ ਇਨ੍ਹਾਂ ਵਿਸ਼ਾਲ ਸਮੁੰਦਰੀ ਜੀਵਾਂ ਨੂੰ ਨੇੜੋਂ ਵੇਖਣ ਲਈ ਬ੍ਰਿਟਿਸ਼ ਕੋਲੰਬੀਆ ਪਹੁੰਚਦੇ ਹਨ।

 

ਪਿਛਲੀ ਖ਼ਬਰ ਰਾਸ਼ਟਰੀ ਅੰਤਰਰਾਸ਼ਟਰੀ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ 26, 27 ਅਤੇ 28 ਜੂਨ ਨ... ਅਗਲੀ ਖ਼ਬਰ ਲੈਬਨਾਨ ਦੀ ਜੰਗ ਨੇ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ‘ਤੇ ਪਾਏ ਸਵਾਲ, ਸਵਿਟਜ਼ਰਲੈਂਡ ਵਿੱਚ ਹੋਵੇਗੀ ਅਹਿਮ ਗੱਲਬਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।