03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਰਾਜਨੀਤਿਕ ਤਬਦੀਲੀਆਂ ਦੌਰਾਨ ਵੀ ਭਾਰਤ ਨਾਲ ਸਬੰਧ ਸਥਿਰ ਰਹਿਣਗੇ: ਕਨਿਸ਼ਕ ਨਾਰਾਇਣ

ਅਜੀਤ ਡੈਸਕ 29-06-2026
ਲੰਡਨ, 28 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਜਦੋਂ ਪ੍ਰਧਾਨ ਮੰਤਰੀ ਵਜੋਂ ਕੀਰ ਸਟਾਰਮਰ ਦੀ ਜਗ੍ਹਾ ਲੈਣ ਵਾਲੇ ਲੇਬਰ ਪਾਰਟੀ ਦੇ ਨਵੇਂ ਆਗੂ ਦੀ ਚੋਣ ਦੀ ਤਿਆਰੀ ਕਰ ਰਿਹਾ ਹੈ, ਉੱਥੇ ਹੀ ਪਾਰਟੀ ਦੇ ਭਾਰਤੀ ਮੂਲ ਦੇ ਮੰਤਰੀ ਕਨਿਸ਼ਕ ਨਾਰਾਇਣ ਨੇ ਕਿਹਾ ਹੈ ਕਿ ਇਸ ਸਿਆਸੀ ਬਦਲਾਅ ਦੇ ਦੌਰਾਨ ਵੀ ਭਾਰਤ ਨਾਲ ਬਰਤਾਨੀਆ ਦੇ ਸਬੰਧ ਮਜ਼ਬੂਤ ਅਤੇ ਸਥਿਰ ਬਣੇ ਰਹਿਣਗੇ। ਸਟਾਰਮਰ ਦੀ ਮੁੱਖ ਟੀਮ ਵਿੱਚ ਸ਼ਾਮਲ, ਭਾਰਤ ਵਿਚ ਜਨਮੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੰਤਰੀ ਕਨਿਸ਼ਕ ਨਾਰਾਇਣ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੰਸਦ ਭਵਨ ਕੰਪਲੈਕਸ ਵਿੱਚ ‘ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਇੰਡੀਆ’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ।
ਲੇਬਰ ਪਾਰਟੀ ਦੇ ਸੰਸਦ ਮੈਂਬਰ ਨਾਰਾਇਣ ਨੇ ਕਿਹਾ ਕਿ “ਸਵਾਲ ਇਹ ਹੈ ਕਿ ਰਾਜਨੀਤੀ ਵਿੱਚ ਬਦਲਾਅ ਦੇ ਇਸ ਦੌਰ ਵਿੱਚ ਨੀਤੀਆਂ ਕਿੰਨੀਆਂ ਸਥਿਰ ਰਹਿਣਗੀਆਂ। ਇਸ ਬਾਰੇ ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਨਾਲ ਸਾਡੇ ਡੂੰਘੇ ਸਬੰਧਾਂ ਵਿੱਚ ਜੋ ਸਥਿਰਤਾ ਹੈ, ਉਹ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਵੀ ਬਰਕਰਾਰ ਰਹੇਗੀ।”
ਉਨ੍ਹਾਂ ਅੱਗੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਨਿੱਜੀ ਵਿਸ਼ਵਾਸ ਦੀ ਗੱਲ ਨਹੀਂ ਹੈ, ਸਗੋਂ ਇਸ ਦੇ ਸਪੱਸ਼ਟ ਸਬੂਤ ਵੀ ਮੌਜੂਦ ਹਨ। ਲੇਬਰ ਪਾਰਟੀ ਲੰਬੇ ਸਮੇਂ ਤੋਂ ਭਾਰਤ ਦੀ ਪੱਕੀ ਦੋਸਤ ਰਹੀ ਹੈ ਅਤੇ ਇਤਿਹਾਸ ਦੇ ਹਰ ਦੌਰ ਵਿੱਚ ਉਸ ਨੇ ਭਾਰਤ ਦਾ ਸਾਥ ਦਿੱਤਾ ਹੈ।” ਨਾਰਾਇਣ ਨੇ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਉਸ ਪਾਰਟੀ ਲਈ ਬਿਲਕੁਲ ਸੱਚ ਸਾਬਤ ਹੋਇਆ ਹੈ, ਜਿਸ ਨੇ ਨਾ ਸਿਰਫ਼ ਦੀਵਾਲੀ ਤੱਕ ਮੁਕਤ ਵਪਾਰ ਸਮਝੌਤੇ ਦਾ ਵਾਅਦਾ ਕੀਤਾ ਸੀ, ਸਗੋਂ ਉਸ ਮਿੱਥੀ ਗਈ ਦੀਵਾਲੀ ਤੋਂ ਬਹੁਤ ਪਹਿਲਾਂ ਹੀ ਇਸ ਨੂੰ ਪੂਰਾ ਕਰ ਵਿਖਾਇਆ ਅਤੇ ਬਾਅਦ ਵਿੱਚ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ।
ਪਿਛਲੀ ਖ਼ਬਰ 4,400 ਕਿਲੋਮੀਟਰ ਸਾਈਕਲਿੰਗ ਦੌੜ ਪੂਰੀ ਕਰਕੇ ਕੈਨੇਡਾ ਦੀ ਔਰਤ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਰਾਜ ਕਾਕੜਾ ਦੀ ਕਿਤਾਬ ‘ਪੈਂਡਾ’ ਦਾ ਸਰੀ ਵਿਚ ਸ਼ਾਨਦਾਰ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।