04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗੋਲਡਨ ਸਟਾਰ ਮਲਕੀਤ ਸਿੰਘ ਦਾ ਨਵਾਂ ਗੀਤ ‘ਵਧਾਈਆਂ’ ਜਾਰੀ

ਅਜੀਤ ਡੈਸਕ 11-07-2026
ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕੀ ਦੇ ਖੇਤਰ ’ਚ ਬੀਤੇ ਕਈ ਦਹਾਕਿਆਂ ਤੋਂ ਸਦਾ ਬਹਾਰ ਗਾਇਕ ਵਜੋਂ ਚੋਟੀ ’ਤੇ ਬੈਠੇ ਗੋਲਡਨ ਸਟਾਰ ਮਲਕੀਤ ਸਿੰਘ ਨੇ ਵਿਆਹਾਂ ਅਤੇ ਖੁਸ਼ੀਆਂ ਵਰਗੇ ਮਾਹੌਲ ਵਾਲਾ ਨਵਾਂ ਗੀਤ ਵਧਾਈਆਂ ਪੰਜਾਬੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਗਿੱਧੇ ਅਤੇ ਭੰਗੜੇ ਨਾਲ ਸਿ਼ੰਗਾਰੇ ਨਵੇਂ ਗੀਤ ਦੇ ਵੀਡੀਓ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਗੀਤ ਦੇ ਲੇਖਕ, ਗਾਇਕ ਮਲਕੀਤ ਸਿੰਘ ਦੇ ਇਸ ਗੀਤ ਨੂੰ ਸੰਗੀਤਕ ਧੁੰਨਾ ਨਾਲ ਉਹਨਾਂ ਖੁਦ ਅਤੇ ਬੌਭ ਰਾਏ ਨੇ ਸ਼ਿੰਗਾਰਿਆ ਹੈ। ਗੀਤ ਦੇ ਵੀਡੀਓ ਵਿਚ ਉੱਘੇ ਅਦਾਕਾਰ ਮਲਕੀਤ ਸਿੰਘ ਰੌਣੀ, ਬਿੱਟੂ ਖੰਨੇਵਾਲਾ, ਮੋਨਿਕਾ ਰਾਵਾਨ, ਪੂਨਮ ਸੂਦ ਆਦਿ ਨੇ ਬਾਕਮਾਲ ਕੰਮ ਕੀਤਾ ਹੈ। ਅਜੀਤ ਨਾਲ ਗੱਲ ਕਰਦਿਆਂ ਮਲਕੀਤ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਇਸ ਗੀਤ ਨੂੰ ਵੀ ਪੰਜਾਬੀ ਹਮੇਸ਼ਾਂ ਵਾਂਗ ਪਿਆਰ ਦੇਣਗੇ ਅਤੇ ਵਿਆਹਾਂ ਵਿੱਚ ਇਹ ਗੀਤ ਗੂੰਜੇਗਾ।
ਪਿਛਲੀ ਖ਼ਬਰ 3200 ਨੌਕਰੀਆਂ ਖਤਮ ਕਰਨ ਤੋਂ ਤਿੰਨ ਦਿਨ ਬਾਅਦ ਐਕਸ ਬਾਕਸ ਮੁਖੀ ਫੈਡਰਲ ਰਿਜ਼ਰਵ ਦੀ ‘ਜੌਬਜ਼ ਟਾਸਕ ਫੋਰਸ’ ਵਿਚ ਸ਼ਾਮਲ,ਨਿਯ... ਅਗਲੀ ਖ਼ਬਰ ਮਾਸੂਮ ਬੱਚੇ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਸੰਚਾਲਕ ਗ੍ਰਿਫ਼ਤਾਰ, ਹੋਰ ਪੀੜਤਾਂ ਦੀ ਵੀ ਸ਼ੰਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।