04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਨਿਊਯਾਰਕ-ਨਿਊ ਜਰਸੀ ’ਚ ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਖ਼ਿਲਾਫ਼ ਵੱਡੀ ਕਾਰਵਾਈ, ਪੰਜ ਮੁਲਜ਼ਮ ਗ੍ਰਿਫ਼ਤਾਰ

ਅਜੀਤ ਡੈਸਕ 11-07-2026
ਨਿਊਯਾਰਕ, 10 ਜੁਲਾਈ (ਰਾਜੂ ਸਹਿਬਾਜ਼ਪੁਰਾ)-ਬੱਚਿਆਂ ਨੂੰ ਇੰਟਰਨੈੱਟ ਰਾਹੀਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਨਿਊਯਾਰਕ ਸਟੇਟ ਪੁਲਿਸ ਨੇ ਇੱਕ ਵੱਡੇ ਗੁਪਤ ਆਪ੍ਰੇਸ਼ਨ ਦੌਰਾਨ ਨਿਊਯਾਰਕ ਅਤੇ ਨਿਊ ਜਰਸੀ ਦੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਇਹ ਸਾਂਝਾ ਆਪ੍ਰੇਸ਼ਨ ਇੰਟਰਨੈੱਟ ਰਾਹੀਂ ਬੱਚਿਆਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਰੌਕਲੈਂਡ ਕਾਊਂਟੀ ਵਿੱਚ ਚਲਾਇਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਰੁਕਲਿਨ ਦੇ 36 ਸਾਲਾ ਓਲੇਕਸਾਂਦਰ ਵਰਸ਼ੋਕ, ਲੌਂਗ ਆਈਲੈਂਡ ਦੇ ਰੋਂਕੋਨਕੋਮਾ ਦੇ 36 ਸਾਲਾ ਐਂਥਨੀ ਕਾਮਿਕੀ, ਸਪ੍ਰਿੰਗ ਵੈਲੀ ਦੇ 24 ਸਾਲਾ ਰਿਚੀ ਮਰਕਿਊਰ, ਨਿਊ ਜਰਸੀ ਦੇ ਸੈਕਾਕਸ ਦੇ 26 ਸਾਲਾ ਐਲੈਕਸ ਗੈਰਟ ਅਤੇ ਪੌਕੀਪਸੀ ਦੇ 24 ਸਾਲਾ ਬ੍ਰਾਇਨ ਵਾਈਲੋਂਗ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਨਾਬਾਲਗ ਨਾਲ ਬਲਾਤਕਾਰ ਦੀ ਕੋਸ਼ਿਸ਼, ਨਾਬਾਲਗ ਨੂੰ ਅਸ਼ਲੀਲ ਸਮੱਗਰੀ ਭੇਜਣ ਦੀ ਕੋਸ਼ਿਸ਼, ਬੱਚੇ ਨਾਲ ਗੈਰਕਾਨੂੰਨੀ ਸੰਪਰਕ ਬਣਾਉਣ ਦੀ ਕੋਸ਼ਿਸ਼ ਅਤੇ ਬੱਚੇ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਰਗੇ ਗੰਭੀਰ ਦੋਸ਼ ਦਰਜ ਕੀਤੇ ਗਏ ਹਨ।
ਪੁਲਿਸ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਰਾਮਾਪੋ ਟਾਊਨ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਰੌਕਲੈਂਡ ਕਾਊਂਟੀ ਜੇਲ੍ਹ ਭੇਜ ਦਿੱਤਾ ਗਿਆ, ਜਦਕਿ ਬ੍ਰਾਇਨ ਵਾਈਲੋਂਗ ਨੂੰ ਔਰੇਂਜ ਕਾਊਂਟੀ ਦੀ ਅਦਾਲਤ ਵਿੱਚ ਪੇਸ਼ ਕਰਕੇ ਔਰੇਂਜ ਕਾਊਂਟੀ ਜੇਲ੍ਹ ਭੇਜਿਆ ਗਿਆ।
ਪਿਛਲੀ ਖ਼ਬਰ ਭ੍ਰਿਸ਼ਟਾਚਾਰ ਮਾਮਲੇ ’ਚ ਨਦੀਨ ਮੇਨੇਨਡੇਜ਼ ਦੀ ਜੇਲ੍ਹ ਯਾਤਰਾ ਸ਼ੁਰੂ, -ਕੈਂਸਰ ਇਲਾਜ ਦੇ ਬਾਵਜੂਦ ਰਾਹਤ ਨਾ ਮਿਲੀ ਅਗਲੀ ਖ਼ਬਰ 3200 ਨੌਕਰੀਆਂ ਖਤਮ ਕਰਨ ਤੋਂ ਤਿੰਨ ਦਿਨ ਬਾਅਦ ਐਕਸ ਬਾਕਸ ਮੁਖੀ ਫੈਡਰਲ ਰਿਜ਼ਰਵ ਦੀ ‘ਜੌਬਜ਼ ਟਾਸਕ ਫੋਰਸ’ ਵਿਚ ਸ਼ਾਮਲ,ਨਿਯ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।