06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਅਮਰੀਕੀ ਏਅਰ ਫੋਰਸ ਅਕੈਡਮੀ ’ਚ ਦਾਖ਼ਲਾ ਲੈ ਕੇ ਚਿਰਾਗਵੀਰ ਨੇ ਰਚਿਆ ਇਤਿਹਾਸ

ਅਜੀਤ ਡੈਸਕ 12-07-2026
ਨਿਊਯਾਰਕ, 11 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਸਿੱਖ ਭਾਈਚਾਰੇ ਲਈ ਮਾਣ ਤੇ ਪ੍ਰੇਰਣਾ ਭਰੀ ਖ਼ਬਰ ਸਾਹਮਣੇ ਆਈ ਹੈ। ਚਿਰਾਗ ਵੀਰ ਸਿੰਘ ਸਰਾਓ ਨੇ ਇਤਿਹਾਸ ਰਚਦਿਆਂ ਅਮਰੀਕਾ ਦੀ ਮਾਣਯੋਗ ਯੂਨਾਈਟਡ ਸਟੇਟਸ ਏਅਰ ਫੋਰਸ ਅਕੈਡਮੀ ’ਚ ਦਾਖਲਾ ਹਾਸਲ ਕਰਨ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਅਮਰੀਕਨ ਸਿੱਖ ਕੌਂਸਲ ਅਨੁਸਾਰ ਚਿਰਾਗ ਨੂੰ 4 ਅਪ੍ਰੈਲ 2026 ਨੂੰ ਅਕੈਡਮੀ ’ਚ ਨਿਯੁਕਤੀ ਮਿਲੀ, ਜਦਕਿ 20 ਜੂਨ ਨੂੰ ਉਨ੍ਹਾਂ ਨੂੰ ਆਪਣੇ ਕੇਸਾਂ ਤੇ ਸਿੱਖ ਧਾਰਮਿਕ ਚਿੰਨ੍ਹਾਂ ਸਮੇਤ ਫੌਜੀ ਸੇਵਾ ਕਰਨ ਲਈ ਅਧਿਕਾਰਕ ਧਾਰਮਿਕ ਮਨਜ਼ੂਰੀ ਦਿੱਤੀ ਗਈ। 24 ਜੂਨ ਨੂੰ ਉਹ ਅਕੈਡਮੀ ’ਚ ਸ਼ਾਮਲ ਹੋਏ ਅਤੇ ਇਸ ਵੇਲੇ ਸਖ਼ਤ ਬੁਨਿਆਦੀ ਸੈਨਿਕ ਸਿਖਲਾਈ ਹਾਸਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਚਿਰਾਗ ਨੂੰ 9ਵੀਂ ਜਮਾਤ ਤੋਂ ਹੀ ਉਨ੍ਹਾਂ ਦੇ ਮਾਰਗਦਰਸ਼ਕ ਕਵਨੀਤ ਸਿੰਘ ਵੱਲੋਂ ਇਸ ਮਾਣਯੋਗ ਅਕੈਡਮੀ ਲਈ ਤਿਆਰ ਕੀਤਾ ਗਿਆ। ਉਸਦੀ ਇਹ ਉਪਲਬਧੀ ਸਿਰਫ਼ ਚਿਰਾਗ ਵੀਰ ਸਿੰਘ ਸਰਾਓ ਦੇ ਪਰਿਵਾਰ ਲਈ ਨਹੀਂ, ਸਗੋਂ ਸਮੁੱਚੇ ਸਿੱਖ ਤੇ ਭਾਰਤੀ-ਅਮਰੀਕੀ ਭਾਈਚਾਰੇ ਲਈ ਮਾਣ ਦਾ ਪਲ ਹੈ।
ਪਿਛਲੀ ਖ਼ਬਰ ਲਗੋਨਿਅਨ ਅੰਤਰਰਾਸ਼ਟਰੀ ਸੰਗੀਤ ਤੇ ਨਾਚ ਮੇਲੇ ਵਿੱਚ ਭਾਰਤ ਦੀ ਸ਼ਾਨਦਾਰ ਹਾਜ਼ਰੀ ਕਪੂਰਥਲਾ ਹੈਰੀਟੇਜ ਵੱਲੋਂ ਭਾਰਤ ਦੀ ਨ... ਅਗਲੀ ਖ਼ਬਰ ‘ਸਤਲੁਜ’ ਫ਼ਿਲਮ ’ਤੇ ਰੋਕ ਲਗਾਉਣਾ ਨਿੰਦਣਯੋਗ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।