06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੈਨੇਡਾ ਦੇ 3 ਪੰਜਾਬੀ ਪਹਿਲਵਾਨਾਂ ਨੇ ਬ੍ਰਾਜ਼ੀਲ ’ਚ ਜਿੱਤੇ ਚਾਂਦੀ ਦੇ ਤਗਮੇ

ਅਜੀਤ ਡੈਸਕ 12-07-2026
ਐਬਟਸਫੌਰਡ, 11 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਬ੍ਰਾਜ਼ੀਲ ਦੇ ਸ਼ਹਿਰ ਰੀਓ ਦੀ ਜਨਰੀਓ ਵਿਖੇ ਹੋਏ ਪੈਨ-ਅਮਰੀਕਨ ਚੈਂਪੀਅਨਸ਼ਿਪ 2026 ਅੰਡਰ 20 ਲੜਕੇ ਤੇ ਲੜਕੀਆਂ ਦੇ ਹੋਏ ਕੁਸ਼ਤੀ ਮੁਕਾਬਲਿਆ ’ਚ ਐਬਟਸਫੋਰਡ ਨਿਵਾਸੀ ਪੰਜਾਬੀ ਪਹਿਲਵਾਨ ਜਗਰੂਪ ਸਿੰਘ ਢੀਂਡਸਾ ਤੇ ਤੇਜ਼ਵੀਰ ਸਿੰਘ ਢੀਂਡਸਾ ਤੇ ਲੈਂਗਲੀ ਨਿਵਾਸੀ ਪਹਿਲਵਾਨ ਹਰਜੋਤ ਸਿੰਘ ਸ਼ੇਰਗਿੱਲ ਨੇ ਚਾਂਦੀ ਦੇ ਤਗਮੇ ਜਿੱਤ ਕੇ ਭਾਈਚਾਰੇ ਦਾ ਦਾ ਮਾਣ ਵਧਾਇਆ ਹੈ। ਇਹ ਪੈਨ ਅਮਰੀਕਨ ਚੈਂਪੀਅਨਸ਼ਿਪ ਕਸ਼ਤੀ ਮੁਕਾਬਲਿਆਂ ’ਚ 50 ਤੋਂ 125 ਕਿਲੋਵਰਗ ਦੇ 16 ਦੇਸ਼ਾਂ ਦੇ ਪਹਿਲਵਾਨ ਨੇ ਹਿੱਸਾ ਲਿਆ ਸੀ ਤੇ ਕੈਨੇਡਾ ਦੀ 18 ਮੈਂਬਰੀ ਟੀਮ ਵਿਚ 4 ਪੰਜਾਬੀ ਪਹਿਲਵਾਨ ਜਗਰੂਪ ਸਿੰਘ ਢੀਂਡਸਾ, ਤੇਜਵੀਰ ਸਿੰਘ ਢੀਂਡਸਾ, ਹਰਜੀਤ ਸਿੰਘ ਸ਼ੇਰਗਿੱਲ ਤੇ ਦਿਆਲ ਸਿੰਘ ਜੌਹਲ ਬ੍ਰਾਜ਼ੀਲ ਗਏ ਸਨ। ਬਰਨਬੀ ਮਾਰਟਨ ਰੈਸਲਿੰਗ ਕਲੱਬ ਦੇ ਪਹਿਲਵਾਨ ਜਗਰੂਪ ਸਿੰਘ ਢੀਂਡਸਾ ਨੇ 125 ਕਿੱਲੋਗ੍ਰਾਮ ਤੇ ਇਸ ਕਲੱਬ ਦੇ ਪਹਿਲਵਾਨ ਤੇਜਵੀਰ ਸਿੰਘ ਢੀਂਡਸਾ ਨੇ 86 ਕਿਲੋਗਰਾਮ ਤੇ ਕੈਨੇਡੀਅਨ ਮੱਲ ਅਖਾੜੇ ਦੇ ਪਹਿਲਵਾਨ ਹਰਜੋਤ ਸਿੰਘ ਸ਼ੇਰਗਿੱਲ 97 ਕਿਲੋਗਰਾਮ ਵਰਗ ਫਰੀ ਸਟਾਈਲ ਕੁਸ਼ਤੀ ਮੁਕਬਾਲੇ ’ਚ ਚਾਂਦੀ ਦਾ ਤਗਮਾ ਜਿੱਤਿਆ, ਜਦਕਿ 65 ਕਿੱਲੋਵਰਗ ਮੁਕਾਬਲੇ ’ਚ ਦਿਆਲ ਸਿੰਘ ਜੌਹਲ ਪੰਜਵੇ ਸਥਾਨ ’ਤੇ ਰਿਹਾ।
ਪਿਛਲੀ ਖ਼ਬਰ ਸਰੀ ਦੇ ਲੋਕਾਂ ਨਾਲ ਰੂ-ਬ-ਰੂ ਹੋਏ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਅਗਲੀ ਖ਼ਬਰ ਇਟਲੀ ’ਚ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਨੇ ਕੀਤੀ ਡਬਲ ਡਿਗਰੀ ਹਾਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।