15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਮਰੀਕੀ ਅਰਥਵਿਵਸਥਾ ਨੂੰ ਹੁਨਰਮੰਦ ਪ੍ਰਵਾਸੀਆਂ ਦੀ ਲੋੜ-ਸੁਬਰਾਮਨੀਅਮ ਤੇ ਥਾਨੇਦਾਰ

ਅਜੀਤ ਡੈਸਕ 19-07-2026
ਸੈਕਰਾਮੈਂਟੋ,18 ਜੁਲਾਈ (ਹੁਸਨ ਲੜੋਆ ਬੰਗਾ)-ਡੈਮੋਕ੍ਰੇਟਿਕ ਕਾਂਗਰਸਮੈਨ ਸੁਹਾਸ ਸੁਬਰਾਮਨੀਅਮ ਤੇ ਸ਼੍ਰੀ ਥਾਨੇਦਾਰ ਨੇ ਅਮਰੀਕੀ ਅਰਥਵਿਵਸਥਾ ਨੂੰ ਹੁਨਰਮੰਦ ਪ੍ਰਵਾਸੀਆਂ ਦੀ ਲੋੜ ’ਤੇ ਜੋਰ ਦਿੰਦਿਆਂ ਕਿਹਾ ਹੈ ਕਿ ਐਚ-1ਬੀ ਵੀਜ਼ਾ ਧਾਰਕ ਤੇ ਹੋਰ ਉੱਚ ਹੁਨਰਮੰਦ ਪੇਸ਼ੇਵਰ ਨੌਕਰੀਆਂ ਪੈਦਾ ਕਰਦੇ ਹਨ, ਨਵੀਨਤਾ ਨੂੰ ਅੱਗੇ ਵਧਾਉਂਦੇ ਹਨ ਤੇ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ| ਇਸ ਲਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸੁਧਾਰਾਂ ਦੀ ਲੋੜ ਹੈ| ਦੋਵਾਂ ਕਾਨੂੰਨਸਾਜ਼ਾਂ ਨੇ ਕਿਹਾ ਕਿ ਅਮਰੀਕਾ ਨੂੰ ਹੁਨਰਮੰਦ ਪ੍ਰਵਾਸੀਆਂ ਲਈ ਦੇਸ਼ ਦੇ ਦਰਵਾਜੇ ਖੁਲੇ ਸੁਰੱਖਿਅਤ ਰੱਖਣੇ ਚਾਹੀਦੇ ਹਨ ਤੇ ਜਿੱਥੇ ਜ਼ਰੂਰੀ ਹੋਵੇ ਐਚ-1ਬੀ ਪ੍ਰੋਗਰਾਮ ’ਚ ਸੁਧਾਰ ਕਰਨਾ ਚਾਹੀਦਾ ਹੈ, ਅਤੇ ਦੇਸ਼-ਅਧਾਰਤ ਗ੍ਰੀਨ ਕਾਰਡ ਕੋਟੇ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜਿਸ ਕਾਰਨ ਬਹੁਤ ਸਾਰੇ ਭਾਰਤੀ ਪੇਸ਼ੇਵਰ ਸਥਾਈ ਨਿਵਾਸ ਲਈ ਸਾਲਾਂ ਤੋਂ ਉਡੀਕ ਕਰ ਰਹੇ ਹਨ| ਵਰਜੀਨੀਆ ਦੇ 10ਵੇਂ ਕਾਂਗਰਸ ਜਿਲੇ ਦੀ ਨੁਮਾਇੰਦਗੀ ਕਰਨ ਵਾਲੇ ਸੁਬਰਾਮਨੀਅਮ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਐਚ –1ਬੀ ਵੀਜ਼ਾ ਧਾਰਕ ਅਮਰੀਕੀਆਂ ਤੋਂ ਨੌਕਰੀਆਂ ਖੋਹ ਲੈਂਦੇ ਹਨ| ਉਨਾਂ ਦਲੀਲ ਦਿੱਤੀ ਕਿ ਬਹੁਤ ਸਾਰੇ ਲੋਕ ਜੋ ਐਚ-ਆਈ ਬੀ ਵੀਜ਼ੇ ’ਤੇ ਆਉਂਦੇ ਹਨ, ਉਹ ਅਸਲ ਵਿੱਚ ਕੰਪਨੀਆਂ ਸ਼ੁਰੂ ਕਰਦੇ ਹਨ, ਅਮਰੀਕੀਆਂ ਲਈ ਨੌਕਰੀਆਂ ਪੈਦਾ ਕਰਦੇ ਹਨ| ਉਸ ਨੇ ਸਵੀਕਾਰ ਕੀਤਾ ਕਿ ਪ੍ਰੋਗਰਾਮ ਵਿੱਚ ਅਮਰੀਕੀ ਕਾਮਿਆਂ ਲਈ ਮੌਕੇ ਯਕੀਨੀ ਬਣਾਉਣ ਲਈ ਸੁਧਾਰਾਂ ਦੀ ਲੋੜ ਹੈ ਪਰ ਨਾਲ ਹੀ ਕਿਹਾ ਕਿ ਬੀਤੇ ਵਿੱਚ ਪ੍ਰਤਿਭਾਸ਼ਾਲੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਦੇ ਹੋਏ ਲੋੜੀਂਦੇ ਕਾਮਿਆਂ ਦੇ ਪਾੜੇ ਨੂੰ ਸਫਲਤਾਪੂਰਵਕ ਭਰਿਆ ਗਿਆ ਹੈ ਤੇ ਇਹ ਲੋਕ ਬਾਅਦ ਵਿੱਚ ਅਮਰੀਕੀ ਨਾਗਰਿਕ ਬਣੇ। ਆਪਣੇ ਵਰਜੀਨੀਆ ਹਲਕੇ ਵੱਲ ਇਸ਼ਾਰਾ ਕਰਦੇ ਹੋਏ ਸੁਬਰਾਮਨੀਅਮ ਨੇ ਕਿਹਾ ਕਿ ਬਹੁਤ ਸਾਰੇ ਸਾਬਕਾ ਐਚ-1 ਬੀ ਵੀਜ਼ਾ ਧਾਰਕ ਨਾਗਰਿਕ ਆਪਣੇ ਭਾਈਚਾਰਿਆਂ ਦੇ ਸਰਗਰਮ ਮੈਂਬਰ ਬਣ ਗਏ ਹਨ।
ਮੇਰੇ ਭਾਈਚਾਰੇ ਵਿੱਚ ਬਹੁਤ ਸਾਰੇ ਅਜਿਹੇ ਪ੍ਰਵਾਸੀ ਹਨ ਜਿਨਾਂ ਨੇ ਐਚ-1 ਬੀ ਵੀਜ਼ਾ ਧਾਰਕਾਂ ਵਜੋਂ ਸ਼ੁਰੂਆਤ ਕੀਤੀ ਸੀ ਜੋ ਹੁਣ ਨਾਗਰਿਕ ਹਨ ਅਤੇ ਜੋ ਭਾਈਚਾਰੇ ਨੂੰ ਬਹੁਤ ਕੁਝ ਵਾਪਸ ਦੇ ਰਹੇ ਹਨ| ਸੁਬਰਾਮਨੀਅਮ ਨੇ ਵਿਆਪਕ ਆਰਥਿਕ ਚੁਣੌਤੀਆਂ ਲਈ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਅਜਿਹੀਆਂ ਦਲੀਲਾਂ ਕਾਮਿਆਂ ਅਤੇ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਵਾਲੇ ਡੂੰਘੇ ਢਾਂਚਾਗਤ ਮੁੱਦਿਆਂ ਤੋਂ ਧਿਆਨ ਭਟਕਾਉਂਦੀਆਂ ਹਨ| ਮਿਸ਼ੀਗਨ ਦੀ ਪਤੀਨਿੱਧਤਾ ਕਰਦੇ ਥਾਣੇਦਾਰ ਨੇ ਕਿਹਾ ਹੈ ਕਿ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਕੇ ਅਤੇ ਦੇਸ਼-ਅਧਾਰਤ ਗ੍ਰੀਨ ਕਾਰਡ ਸੀਮਾਵਾਂ ਨੂੰ ਹਟਾ ਕੇ ਰੁਜ਼ਗਾਰ-ਅਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਲੋੜ ਹੈ| ਉਨਾਂ ਕਿਹਾ ਕਿ ਸਾਨੂੰ ਵੀਜ਼ਾ ਪ੍ਰਕਿਰਿਆ ਨੂੰ ਤੇਜ਼ੀ ਕਰਨ ਦੇ ਨਾਲ ਨਾਲ ਦੇਸ਼ ਦੇ ਕੋਟੇ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਕਾਰੋਬਾਰਾਂ ਲਈ ਲੋੜੀਂਦੇ ਹੁਨਰਮੰਦ ਕਾਮਿਆਂ ਦੀ ਲੋੜ ਨੂੰ ਪੂਰਾ ਕਰ ਸਕੀਏ|
ਪਿਛਲੀ ਖ਼ਬਰ -ਕਿਰਨਦੀਪ ਹੱਤਿਆ ਮਾਮਲਾ- ਸੰਸਦ ਮੈਂਬਰਾਂ, ਕੌਂਸਲਰਾਂ ਤੇ ਪੁਲਿਸ ਨਾਲ ਸਿੱਖ ਭਈਚਾਰੇ ਵਲੋਂ ਮੀਟਿੰਗ ਅਗਲੀ ਖ਼ਬਰ ਬਾਲੋਗਨ ਲਾਲ ਕਾਰਡ ਮਾਮਲੇ ’ਚ ਇੰਫੈਂਟੀਨੋ ’ਤੇ ਕਾਰਵਾਈ ਦੀ ਸੰਭਾਵਨਾ ਘੱਟ, ਫੀਫਾ ਦੀ ਸਿਆਸੀ ਨਿਰਪੱਖਤਾ ’ਤੇ ਸਵਾਲ ਕਾਇਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।