15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

-ਕਿਰਨਦੀਪ ਹੱਤਿਆ ਮਾਮਲਾ- ਸੰਸਦ ਮੈਂਬਰਾਂ, ਕੌਂਸਲਰਾਂ ਤੇ ਪੁਲਿਸ ਨਾਲ ਸਿੱਖ ਭਈਚਾਰੇ ਵਲੋਂ ਮੀਟਿੰਗ

ਅਜੀਤ ਡੈਸਕ 19-07-2026
ਲੰਡਨ, 18 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪਾਰਕ ਐਵੇਨਿਊ ਵਿਖੇ ਬੀਤੇ ਦਿਨੀ ਕਤਲ ਕੀਤੀ ਗਈ ਸਿੱਖ ਨੌਜਵਾਨ ਲੜਕੀ ਕਿਰਨਦੀਪ ਕੌਰ ਦੇ ਮਾਮਲੇ ਸਬੰਧੀ ਇਕ ਜਨਤਕ ਮੀਟਿੰਗ ਕੀਤੀ ਗਈ। ਜਿਸ ਵਿੱਚ ਹੇਜ਼ ਹਲਿੰਗਡਨ ਤੇ ਈਲਿੰਗ ਸਾਊਥਾਲ ਦੇ ਸੰਸਦ ਮੈਂਬਰਾਂ, ਕੌਂਸਲਰਾਂ ਤੇ ਪੁਲਿਸ ਅਧਿਕਾਰੀਆਂ ਨਾਲ ਸਿੱਖ ਭਾਈਚਾਰੇ ਨੇ ਸਿੱਧੀ ਗੱਲਬਾਤ ਕਰਕੇ ਘਟਨਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਬੋਲਿਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ, ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ, ਸਟੇਜ ਸਕੱਤਰ ਮਨਜੀਤ ਸਿੰਘ, ਐਮ.ਪੀ. ਜੌਹਨ ਮੈਕਡੌਨਲ, ਐਮ.ਪੀ. ਡ੍ਰੀਡਰੇਅ ਕੌਸਟਿਗਨ, ਕੌਂਸਲਰ ਜਸਬੀਰ ਕੌਰ ਅਨੰਦ, ਕੌਂਸਲਰ ਗੁਰਸ਼ਰਨ ਸਿੰਘ ਮੰਡ, ਕੌਂਸਲਰ ਰਣਜੀਤ ਧੀਰ, ਕੌਂਸਲਰ ਕਮਲਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਭਾਈਚਾਰੇ ਨੂੰ ਸ਼ੋਸ਼ਲ ਮੀਡੀਆ ਰਾਹੀਂ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਪ੍ਰਧਾਨ ਮੰਤਰੀ ਸਵਾਲ ਜਵਾਬ ਮੌਕੇ ਸੰਸਦ ਵਿਚ ਉਠਾਇਆ ਜਾਵੇ ਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਇਸ ਦੇ ਨਾਲ ਹੀ ਜਹੂਦੀ ਭਾਈਚਾਰੇ ਵਾਂਗ ਸਿੱਖਾਂ ਦੀ ਸੁਰੱਖਿਆ ਲਈ ਵੀ ਵਿਸ਼ੇਸ਼ ਫੰਡ ਤੇ ਪੁਲਿਸ ਦੇ ਪ੍ਰਬੰਧ ਕੀਤੇ ਜਾਣ। ਬੁਲਾਰਿਆਂ ਨੇ ਕਿਹਾ ਕਿ ਕਿਰਨਦੀਪ ਦੀ ਹੱਤਿਆ ਬਹੁਤ ਹੀ ਨਿੰਦਣਯੋਗ ਹੈ, ਸਿੱਖ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਬਹੁਤ ਦੁੱਖਦਾਈ ਹੈ। ਸਿੱਖ ਆਗੂਆਂ ਨੇ ਇਹ ਵੀ ਕਿਹਾ ਕਿ ਕਿਰਨਦੀਪ ਦੇ ਕਤਲ ਮਾਮਲੇ ਨੂੰ ਸਥਾਨਿਕ ਮੀਡੀਆ ਵੱਲੋਂ ਬਹੁਤੀ ਤਰਜੀਹ ਨਹੀਂ ਦਿੱਤੀ ਗਈ, ਜਦ ਕਿ ਹੈਨਰੀ ਨੋਵਾਕ ਦੇ ਕਤਲ ਮਾਮਲੇ ’ਚ ਕਿਰਪਾਨ ਨੂੰ ਲੈ ਕੇ ਬਹੁਤ ਵੱਡਾ ਬਵਾਲ ਖੜ੍ਹਾ ਕੀਤਾ ਗਿਆ ਸੀ। ਇਸ ਮੌਕੇ ਸਥਾਨਿਕ ਸੰਸਥਾਵਾਂ ਦੇ ਨੁਮਾਇੰਦੇ ਤੇ ਭਾਈਚਾਰੇ ਦੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਟਰੰਪ ਦੀ ਕ੍ਰਿਪਟੋ ਕਮਾਈ ’ਤੇ ਵਧਿਆ ਸਿਆਸੀ ਵਿਵਾਦ ਐਲਿਜ਼ਾਬੈੱਥ ਵਾਰਨ ਨੇ ਮੰਗੀ ਹੋਰ ਵਿੱਤੀ ਜਾਣਕਾਰੀ ਅਗਲੀ ਖ਼ਬਰ ਅਮਰੀਕੀ ਅਰਥਵਿਵਸਥਾ ਨੂੰ ਹੁਨਰਮੰਦ ਪ੍ਰਵਾਸੀਆਂ ਦੀ ਲੋੜ-ਸੁਬਰਾਮਨੀਅਮ ਤੇ ਥਾਨੇਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।