19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਏਅਰ ਇੰਡੀਆ ਐਕਸਪ੍ਰੈੱਸ ਵਲੋਂ ਦੀਪਕ ਰਾਜਾਵਤ ਸੀ. ਈ. ਓ. ਨਿਯੁਕਤ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਏਅਰ ਇੰਡੀਆ ਐਕਸਪ੍ਰੈਸ ਨੇ ਦੀਪਕ ਰਾਜਾਵਤ ਨੂੰ ਆਪਣਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ.

ਅਜੀਤ ਡੈਸਕ 19-11-2026
ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਏਅਰ ਇੰਡੀਆ ਐਕਸਪ੍ਰੈਸ ਨੇ ਦੀਪਕ ਰਾਜਾਵਤ ਨੂੰ ਆਪਣਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕਰਨ ਦਾ ਐਲਾਨ ਕੀਤਾ, ਜੋ 1 ਦਸੰਬਰ ਤੋਂ ਲਾਗੂ ਹੋਵੇਗਾ। ਰਾਜਾਵਤ ਇਸ ਸਮੇਂ ਟਾਟਾ ਗਰੁੱਪ ਦੀ ਇਸ ਏਅਰਲਾਈਨ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐਫ.ਓ.) ਹਨ। ਇਕ ਬਿਆਨ ਵਿਚ ਏਅਰਲਾਈਨ ਨੇ ਕਿਹਾ ਕਿ ਰਾਜਾਵਤ ਨੂੰ 1 ਦਸੰਬਰ ਤੋਂ ਸੀ.ਈ.ਓ. ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਵਰਤਮਾਨ ਵਿਚ ਇਹ ਏਅਰਲਾਈਨ 108 ਬੋਇੰਗ 737 ਅਤੇ ਏਅਰਬੱਸ ਏ320 ਸ਼੍ਰੇਣੀ ਦੇ ਜਹਾਜ਼ਾਂ ਦੇ ਬੇੜੇ ਨਾਲ ਰੋਜ਼ਾਨਾ ਲਗਪਗ 585 ਉਡਾਣਾਂ ਚਲਾਉਂਦੀ ਹੈ, ਜੋ 48 ਘਰੇਲੂ ਅਤੇ 17 ਅੰਤਰਰਾਸ਼ਟਰੀ ਮੰਜ਼ਿਲਾਂ ਨੂੰ ਆਪਸ ਵਿਚ ਜੋੜਦੀਆਂ ਹਨ।
ਪਿਛਲੀ ਖ਼ਬਰ ਸਿਆਟਲ ਦੇ ਗੁਰਦੁਆਰਾ ਰੈਂਟਨ ਵਿਖੇ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪ੍ਰਿੰਸ ਵਿਲੀਅਮ ਨੇ ਕਰਨ ਜੌਹਰ ਦੇ ‘ਧਰਮਾ ਪ੍ਰੋਡਕਸ਼ਨਜ਼’ ਵਿਖੇ ਭਾਰਤੀ ਸਿਨੇਮਾ ਦੀ ਵੇਖੀ ਝਲਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।