19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕੇਰਲ ਦੀ ਕੈਬਨਿਟ ਮੰਤਰੀ ਨਾਲ ਆਸਟ੍ਰੇਲੀਆ ਦੀ ਇੰਡੀਅਨ ਓਵਰਸੀਜ਼ ਕਾਂਗਰਸ ਦੀ ਵਿਸ਼ੇਸ਼ ਮਿਲਣੀ

ਮੈਲਬੌਰਨ, 18 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਵਲੋਂ ਮੈਲਬੌਰਨ ਵਿਖੇ ਕੇਰਲ ਸਰਕਾਰ ਦੀ ਕੈਬਨਿਟ ਮੰਤਰੀ ਐਡਵੋਕੇਟ ਬਿੰਦੂ ਕ੍ਰਿਸ਼ਨਾ ਨਾਲ ਵਿਸ਼ੇਸ਼ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਆਸਟ੍ਰੇਲੀਆ ਦੀ ਕਾਂਗਰਸ ਦੀ ਟੀਮ, ਕੇਰਲ ਚੈਪਟਰ ਦੇ ਮੈਂਬਰਾਂ, ਭਾਈਚਾਰੇ ਦੇ ਆਗੂਆਂ ਅਤੇ ਕਾਂਗਰਸ ਸਮਰਥਕਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 19-11-2026
ਮੈਲਬੌਰਨ, 18 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਵਲੋਂ ਮੈਲਬੌਰਨ ਵਿਖੇ ਕੇਰਲ ਸਰਕਾਰ ਦੀ ਕੈਬਨਿਟ ਮੰਤਰੀ ਐਡਵੋਕੇਟ ਬਿੰਦੂ ਕ੍ਰਿਸ਼ਨਾ ਨਾਲ ਵਿਸ਼ੇਸ਼ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਆਸਟ੍ਰੇਲੀਆ ਦੀ ਕਾਂਗਰਸ ਦੀ ਟੀਮ, ਕੇਰਲ ਚੈਪਟਰ ਦੇ ਮੈਂਬਰਾਂ, ਭਾਈਚਾਰੇ ਦੇ ਆਗੂਆਂ ਅਤੇ ਕਾਂਗਰਸ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਮੁਲਾਕਾਤ ਦੌਰਾਨ ਆਪਸੀ ਗੱਲਬਾਤ ਤੋਂ ਇਲਾਵਾ ਸੰਗਠਨਾਤਮਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਭਾਈਚਾਰੇ ਨਾਲ ਸਾਂਝ ਵਧਾਉਣ ਸਬੰਧੀ ਵਿਚਾਰਾਂ ਹੋਈਆਂ। ਮੰਤਰੀ ਬਿੰਦੂ ਕ੍ਰਿਸ਼ਨਾ ਕੋਲ ਕਿਰਤ ਤੇ ਰੁਜ਼ਗਾਰ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਹਨ। ਇਸ ਮੌਕੇ ਸੋਬਨ ਥਾਮਸ, ਜਿਜੇਸ਼ ਪੀ. ਵੀ., ਸੁਖਬੀਰ ਸਿੰਘ ਸੰਧੂ, ਬਿਜੂ ਸਕਾਰੀਆ, ਰਵੀ ਸ਼ਰਮਾ, ਗੁਰਦੀਪ ਸਿੰਘ ਹੈਪੀ, ਕੂਰੀਅਨ ਪੁਨੂਸ, ਅਫ਼ਜ਼ਲ ਕਾਦਰ, ਅਨੀਸ਼ਾ ਮਣੀ, ਡਾ. ਜੋਸੀ ਥਾਮਸ, ਰੇਜੀ ਪਰਾਕਨ ਅਤੇ ਸ਼ਿਨੋਏ ਸਟੀਫਨ ਸਮੇਤ ਮੈਂਬਰ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਯੂਰਪੀਅਨ ਪੰਜਾਬੀ ਸਾਹਿਤ ਅਕਾਦਮੀ ਵਲੋਂ ਕਹਾਣੀਕਾਰ ਸੁਖਜੀਤ ਦੀ ਯਾਦ ’ਚ ਦੂਜਾ ਕਹਾਣੀ ਸਮਾਰੋਹ ਅਤੇ ਪੁਸਤਕ ਲੋਕ ਅਰਪਣ ਸਮਾ... ਅਗਲੀ ਖ਼ਬਰ ਤਾਜ਼ਾ ਸਰਵੇ ’ਚ ਰਾਸ਼ਟਰਪਤੀ ਦੇ ਅਹੁਦੇ ਲਈ 4 ਦਾਅਵੇਦਾਰ ਉੱਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।