03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਿੰਡ ਰਾਜਪੁਰਾ ਦੀ ਧੀ ਖੁਸ਼ਪ੍ਰੀਤ ਕੌਰ ਨੇ ਹਾਸਿਲ ਕੀਤੀ ਸ਼ਾਨਦਾਰ ਸਫਲਤਾ

ਅਜੀਤ ਡੈਸਕ 01-02-2026
ਕਾਲਾਂਵਾਲੀ/ਸਿਰਸਾ, 31 ਜਨਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਰਾਜਪੁਰਾ ਦੀ ਧੀ ਖੁਸ਼ਪ੍ਰੀਤ ਕੌਰ ਨੇ ਏ. ਸੀ. ਸੀ. ਏ. ਪ੍ਰੀਖਿਆ ਪਾਸ ਕਰਕੇ ਆਪਣੇ ਪਿੰਡ, ਜ਼ਿਲ੍ਹੇ, ਰਾਜ ਤੇ ਮਾਪਿਆਂ ਦਾ ਮਾਣ ਵਧਾਇਆ ਹੈ | ਰਾਜਪੁਰਾ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਖੁਸ਼ਪ੍ਰੀਤ ਕੌਰ ਸੇਖੋਂ ਨੇ ਪਹਿਲੀ ਕੋਸ਼ਿਸ਼ ਵਿਚ ਸਾਰੀਆਂ 13 ਏ. ਸੀ. ਸੀ. ਏ. ਪ੍ਰੀਖਿਆਵਾਂ ਪਾਸ ਕਰਕੇ ਇਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ | ਯੂਕੇ ਅਧਾਰਤ ਇਹ ਲੇਖਾ ਪ੍ਰਮਾਣੀਕਰਣ 180 ਤੋਂ ਵੱਧ ਦੇਸ਼ਾਂ ਵਿਚ ਮਾਨਤਾ ਪ੍ਰਾਪਤ ਹੈ | ਉਨ੍ਹਾਂ ਦੱਸਿਆ ਕਿ ਖੁਸ਼ਪ੍ਰੀਤ ਨੇ ਹੇਠ ਲਿਖੇ ਮੁੱਖ ਵਿਸ਼ਿਆਂ ਵਿਚ ਸਫਲਤਾ ਪ੍ਰਾਪਤ ਕੀਤੀ: ਐਡਵਾਂਸਡ ਪਰਫਾਰਮੈਂਸ ਮੈਨੇਜਮੈਂਟ (ਏਪੀਐਮ), ਸਟਰੈਟੇਜਿਕ ਬਿਜ਼ਨਸ ਰਿਪੋਰਟਿੰਗ (ਐਸਬੀਆਰ), ਐਡਵਾਂਸਡ ਫਾਈਨੈਂਸ਼ੀਅਲ ਮੈਨੇਜਮੈਂਟ (ਏਐਫਐਮ), ਅਤੇ ਸਟਰੈਟੇਜਿਕ ਬਿਜ਼ਨਸ ਲੀਡਰ (ਐਸਬੀਐਲ) | ਖੁਸ਼ਪ੍ਰੀਤ ਨੇ ਸਵੈ-ਅਧਿਐਨ ਦੁਆਰਾ, ਅਧਿਕਾਰਤ ਏਸੀਸੀਏ ਸਰੋਤਾਂ ਅਤੇ ਸ਼ਵੇਸਰ ਕਪਲਾਨ ਕਿਤਾਬਾਂ ਦੀ ਵਰਤੋਂ ਕਰਕੇ ਤਿਆਰੀ ਕੀਤੀ | ਇਹ ਸਫਲਤਾ ਉਸਦੀ ਲਗਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਜੋ ਇਸ ਸਮੇਂ ਬੇਂਗਲੌਰੂ ਵਿਚ ਹੈ, ਦਾ ਪਿੰਡ ਵਿਚ ਵਾਪਸ ਨਿੱਘਾ ਸਵਾਗਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਪਿੰਡ ਰਾਜਪੁਰਾ ਦੀ ਧੀ ਖੁਸ਼ਪ੍ਰੀਤ ਕੌਰ ਨੇ ਹਾਸਿਲ ਕੀਤੀ ਸ਼ਾਨਦਾਰ ਸਫਲਤਾ ਅਗਲੀ ਖ਼ਬਰ ਗੁਰੂ ਹਰਿਰਾਏ ਜੀ ਦਾ ਜੀਵਨ, ਵਾਤਾਵਰਨ ਸੁਰੱਖਿਆ ਲਈ ਹੈ ਇਕ ਵੱਡੀ ਪ੍ਰੇਰਨਾ-ਰਾਮ ਸਿੰਘ 'ਬੰਬੇ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।