ਰਤੀਆ, 28 ਫਰਵਰੀ (ਬੇਅੰਤ ਕੌਰ ਮੰਡੇਰ)-ਪੀ. ਐਲ. ਜਿੰਦਲ ਕਾਨਵੈਂਟ ਸਕੂਲ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਉਣ ਲਈ ਵਿਸ਼ੇਸ਼ ਵਿਗਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ 'ਚ ਛੇਵੀਂ ਤੋਂ ਨੌਵੀਂ ਅਤੇ 11ਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ | 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਿਤ ਕੁਇਜ਼ ਤਿਆਰ ਕੀਤੀ ਤੇ ਕੁਇਜ਼ ਮੁਕਾਬਲਾ ਕਰਵਾਇਆ | ਛੇਵੀਂ ਜਮਾਤ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ੇਸ਼ ਪ੍ਰਾਜੈਕਟ ਤੇ ਮਾਡਲ ਡਿਜ਼ਾਈਨ ਕੀਤੇ ਅਤੇ ਵਿਸ਼ੇਸ਼ ਵਿਗਿਆਨ-ਆਧਾਰਿਤ ਪ੍ਰਯੋਗਾਂ ਦਾ ਪ੍ਰਦਰਸ਼ਨ ਕੀਤਾ | ਮੁੱਖ ਗੱਲ ਇਹ ਸੀ ਕਿ ਸਟੇਜ 'ਤੇ ਇਨ੍ਹਾਂ ਪ੍ਰੋਜੈਕਟਾਂ ਅਤੇ ਮਾਡਲਾਂ ਦਾ ਪ੍ਰਦਰਸ਼ਨ ਕੀਤਾ, ਜਿਸ 'ਚ ਉਨ੍ਹਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਉਜਾਗਰ ਕੀਤਾ | ਕੁਝ ਨੇ ਸੀ. ਵੀ. ਵੈਂਕਟ ਰਮਨ ਦੇ ਜੀਵਨ 'ਤੇ ਭਾਸ਼ਨ ਵੀ ਦਿੱਤੇ | ਸਕੂਲ ਡਾਇਰੈਕਟਰ ਤਰਸੇਮ ਜਿੰਦਲ, ਮੋਹਨ ਜੈਨ ਤੇ ਪਿ੍ੰਸੀਪਲ ਮੋਨਾ ਤਨੇਜਾ ਨੇ ਬੱਚਿਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਕੁਝ ਦਿਲਚਸਪ ਵਿਗਿਆਨ ਤੱਥ ਸਾਂਝੇ ਕੀਤੇ |