ਗੂਹਲਾ ਚੀਕਾ, 28 ਫਰਵਰੀ (ਓ. ਪੀ. ਸੈਣੀ)-ਡੀ. ਏ. ਵੀ. ਕਾਲਜ ਚੀਕਾ ਵਿਖੇ ਆਯੋਜਿਤ 41ਵੀਂ ਸਾਲਾਨਾ ਅਥਲੈਟਿਕਸ ਮੀਟ ਉਤਸ਼ਾਹ ਨਾਲ ਸਮਾਪਤ ਹੋਈ | ਪ੍ਰੋਗਰਾਮ ਪ੍ਰਬੰਧਕ ਤੇ ਕੋਆਰਡੀਨੇਟਰ ਨੀਲਮ ਦੇਵੀ ਨੇ ਕਿਹਾ ਕਿ ਇਸ ਅਥਲੈਟਿਕਸ ਮੀਟ ਦਾ ਉਦੇਸ਼ ਵਿਦਿਆਰਥੀਆਂ 'ਚ ਖੇਡ ਭਾਵਨਾ ਮੁਕਾਬਲੇ ਦੀ ਸਿਹਤਮੰਦ ਭਾਵਨਾ ਤੇ ਸਰੀਰਕ ਤੰਦਰੁਸਤੀ ਵਿਕਸਤ ਕਰਨਾ ਹੈ | ਇਸ ਮੌਕੇ ਆਈ. ਜੀ. ਐਨ. ਕਾਲਜ, ਲਾਡਵਾ ਦੇ ਪਿ੍ੰਸੀਪਲ ਡਾ. ਕੁਸਲ ਪਾਲ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਪਿ੍ੰਸੀਪਲ ਡਾ. ਜਸਬੀਰ ਸਿੰਘ ਨੇ ਕੀਤੀ, ਜਦਕਿ ਪ੍ਰੋ. ਰਣਧੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸਟੇਜ ਦੀ ਸੋਭਾ ਵਧਾ ਰਹੇ ਸਨ | ਮੁੱਖ ਮਹਿਮਾਨ ਡਾ. ਕੁਸਲ ਪਾਲ ਨੇ ਆਪਣੇ ਸੰਬੋਧਨ 'ਚ ਵਿਦਿਆਰਥੀਆਂ ਲਈ ਖੇਡਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਪਿ੍ੰਸੀਪਲ ਡਾ. ਜਸਬੀਰ ਸਿੰਘ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸੰਸਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਸ਼ਖ਼ਸੀਅਤ ਵਿਕਾਸ ਦਾ ਇਕ ਮਹੱਤਵਪੂਰਨ ਥੰਮ੍ਹ ਹਨ | ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਸਟੇਜ 'ਤੇ ਮੌਜੂਦ ਮਹਿਮਾਨਾਂ ਦੁਆਰਾ ਸਨਮਾਨਿਤ ਕੀਤਾ | ਖੇਡ ਮੁਕਾਬਲਿਆਂ 'ਚ 200 ਮੀਟਰ ਦੌੜ (ਮਹਿਲਾ ਵਰਗ) ਪਹਿਲਾ-ਸਮਿ੍ਤੀ, ਦੂਜਾ-ਅਮਨਪ੍ਰੀਤ, ਤੀਜਾ-ਕਾਜਲ, 400 ਮੀਟਰ ਦੌੜ (ਪੁਰਸ਼ ਵਰਗ) ਪਹਿਲਾ-ਹਰਮਨ, ਦੂਜਾ-ਜਸ਼ਨ, ਤੀਜਾ-ਗੁਰਮੀਤ, 400 ਮੀਟਰ ਦੌੜ (ਮਹਿਲਾ ਵਰਗ) ਪਹਿਲਾ-ਸਿਮਰਨ, ਦੂਜਾ-ਮਮਤਾ, ਤੀਜਾ-ਪਿ੍ਆ ਰਾਣੀ, 100 ਮੀਟਰ ਦੌੜ (ਮਹਿਲਾ ਵਰਗ) ਪਹਿਲਾ-ਮਨਦੀਪ, ਦੂਜਾ-ਅਮਨਪ੍ਰੀਤ, ਤੀਜਾ-ਪੂਜਾ ਰਾਣੀ, 100 ਮੀਟਰ ਦੌੜ (ਪੁਰਸ਼ ਵਰਗ) ਪਹਿਲਾ-ਅੰਕਿਤ, ਦੂਜਾ-ਜਸਾ, ਤੀਜਾ-ਅਰਮਾਨ, 200 ਮੀਟਰ ਦੌੜ (ਪੁਰਸ਼ ਵਰਗ) ਪਹਿਲਾ-ਸਤਨਾਮ ਸਿੰਘ, ਦੂਜਾ-ਅੰਕਿਤ, ਤੀਜਾ-ਗੁਰਜੰਟ ਸਿੰਘ, ਸ਼ਾਟਪੁੱਟ (ਮਹਿਲਾ ਵਰਗ) ਪਹਿਲਾ-ਕਾਜਲ, ਦੂਜਾ-ਰੀਆ, ਤੀਜਾ-ਆਸ਼ਿਮਾ, ਸ਼ਾਟਪੁੱਟ (ਪੁਰਸ਼ ਵਰਗ) ਪਹਿਲਾ-ਬਲਜੀਤ, ਦੂਜਾ-ਸੌਰਵ, ਤੀਜਾ-ਅਮਨ, ਜੈਵਲਿਨ ਥ੍ਰੋ (ਪੁਰਸ਼ ਵਰਗ) ਪਹਿਲਾ-ਅਮਨ ਕੁਮਾਰ, ਦੂਜਾ-ਗੁਰਬਖ਼ਸ਼ ਸਿੰਘ, ਤੀਜਾ-ਅਮਨ, ਜੈਵਲਿਨ ਥ੍ਰੋ (ਮਹਿਲਾ ਵਰਗ) ਪਹਿਲਾ-ਕਮਲਾ ਦੇਵੀ, ਦੂਜਾ-ਕਾਜਲ, ਤੀਜਾ-ਸੁਮਨ, ਲੰਬੀ ਛਾਲ (ਪੁਰਸ਼ ਵਰਗ) ਪਹਿਲਾ-ਗੁਰਜੰਟ, ਦੂਜਾ-ਬਲਜੀਤ, ਤੀਜਾ-ਸਤਨਾਮ ਸਿੰਘ, ਲੰਬੀ ਛਾਲ (ਮਹਿਲਾ ਵਰਗ) ਪਹਿਲਾ-ਮਨਪ੍ਰੀਤ, ਦੂਜਾ-ਕਾਜਲ, ਤੀਜਾ-ਪਿ੍ਆ ਰਾਣੀ, ਰੀਲੇਅ ਦੌੜ (ਪੁਰਸ਼) ਪਹਿਲੀ ਟੀਮ-ਸਤਨਾਮ, ਗੁਰਜੰਟ, ਹਰਮਨ, ਅਮਨ ਜਾਂਗਰਾ, ਦੂਜੀ ਟੀਮ-ਪੰਕਜ, ਅੰਕਿਤ, ਗੁਰਬਖ਼ਸ਼, ਹਰਸ਼, ਰੀਲੇਅ ਦੌੜ (ਮਹਿਲਾ) ਪਹਿਲੀ ਟੀਮ-ਵੰਸ਼ਿਕਾ, ਆਸੀਮਾ, ਸਮਿ੍ਤੀ, ਮਮਤਾ, ਦੂਜੀ ਟੀਮ-ਸੁਮਨ ਲਤਾ, ਅਮਨਪ੍ਰੀਤ, ਕਾਜਲ, ਕਮਲਾ, ਮਟਕਾ ਦੌੜ (ਮਹਿਲਾ) ਪਹਿਲਾ-ਵੰਸ਼ਿਕਾ, ਦੂਜਾ-ਮਮਤਾ, ਤੀਜਾ-ਆਸੀਮਾ | ਪ੍ਰੋਗਰਾਮ ਦੇ ਅੰਤ 'ਚ ਸਭਿਆਚਾਰਕ ਪ੍ਰਦਰਸ਼ਨਾਂ ਨੇ ਖੁਸ਼ੀ ਭਰੇ ਮਾਹੌਲ ਨੂੰ ਵਧਾ ਦਿੱਤਾ |