03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਨਿਰਮਾਣ ਅਧੀਨ ਮੈਟਰੋ ਸਟੇਸ਼ਨ ਦਾ ਨਿਰੀਖਣ ਤੈਅ ਸਮਾਂ ਸੀਮਾ ਅੰਦਰ ਪ੍ਰਾਜੈਕਟ ਨੂੰ ਪੂਰਾ ਕਰਨ ਦੇ ਦਿੱਤੇ ਨਿਰਦੇਸ਼

ਅਜੀਤ ਡੈਸਕ 19-04-2026
ਨਵੀਂ ਦਿੱਲੀ,18 ਅਪ੍ਰੈਲ(ਜਗਤਾਰ ਸਿੰਘ)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨੀਵਾਰ ਨੂੰ ਮੈਟਰੋ ਫ਼ੇਜ਼ 4 ਦੇ ਹਿੱਸੇ ਵਜੋਂ ਨਿਰਮਾਣ ਅਧੀਨ ਆਰ.ਕੇ. ਆਸ਼ਰਮ ਮਾਰਗ ਮੈਟਰੋ ਸਟੇਸ਼ਨ ਦਾ ਨਿਰੀਖਣ ਕੀਤਾ ¢ ਨਿਰੀਖਣ ਦੌਰਾਨ, ਉਨ੍ਹਾਂ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੁਆਰਾ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ¢ ਨਿਰੀਖਣ ਤੋਂ ਬਾਅਦ, ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਜਨਤਾ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ ਮੈਟਰੋ ਸਿਰਫ਼ ਆਵਾਜਾਈ ਦਾ ਇੱਕ ਸਾਧਨ ਨਹੀਂ ਹੈ, ਸਗੋਂ ਰਾਜਧਾਨੀ ਦੀ ਜੀਵਨ ਰੇਖਾ ਹੈ ¢ ਲੱਖਾਂ ਲੋਕ ਰੋਜ਼ਾਨਾ ਆਪਣੀਆਂ ਮੰਜ਼ਿਲਾਂ 'ਤੇ ਪਹੁੰਚਣ ਲਈ ਇਸ 'ਤੇ ਨਿਰਭਰ ਕਰਦੇ ਹਨ ¢ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਿਰਮਾਣ ਕਾਰਜ ਦੌਰਾਨ ਕਿਸੇ ਵੀ ਪੱਧਰ 'ਤੇ ਗੁਣਵੱਤਾ ਅਤੇ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ¢ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਅਜਿਹਾ ਬੁਨਿਆਦੀ ਢਾਂਚਾ ਬਣਾਉਣਾ ਹੈ ਜੋ ਨਾ ਸਿਰਫ਼ ਆਧੁਨਿਕ ਹੋਵੇ ਸਗੋਂ ਯਾਤਰੀਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਵੀ ਹੋਵੇ ¢ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਰ.ਕੇ. ਆਸ਼ਰਮ ਮਾਰਗ ਮੈਟਰੋ ਸਟੇਸ਼ਨ 'ਤੇ ਆਰ. ਕੇ. ਆਸ਼ਰਮ ਮਾਰਗ ਸਟੇਸ਼ਨ 'ਤੇ ਸੀਨੀਅਰ ਡੀ. ਐੱਮ. ਆਰ. ਸੀ. ਅਧਿਕਾਰੀਆਂ ਨਾਲ ਇੱਕ ਉ?ਚ ਪੱਧਰੀ ਮੀਟਿੰਗ ਵੀ ਕੀਤੀ ¢ ਇਸ ਦੌਰਾਨ ਫ਼ੇਜ਼ 4 ਦੀ ਪ੍ਰਗਤੀ, ਮੌਜੂਦਾ ਚੁਨੌਤੀਆਂ ਅਤੇ ਭਵਿੱਖ ਦੀਆਂ ਯਾਤਰੀ ਸਹੂਲਤਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ ¢ ਮੁੱਖ ਮੰਤਰੀ ਨੇ ਕੰਮ ਦੀ ਗਤੀ ਨਾਲ ਸੰਤੁਸ਼ਟੀ ਪ੍ਰਗਟ ਕੀਤੀ, ਪਰ ਪਾਰਦਰਸ਼ਤਾ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ¢
ਪਿਛਲੀ ਖ਼ਬਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਤੁਰੰਤ ਖੋਲ੍ਹਣ ਲਈ ਗੰਭੀਰ ਹੋਵੇ ਕੇਂਦਰ ਸਰਕਾਰ-ਮਲਸੀਆਂ ਅਗਲੀ ਖ਼ਬਰ ਟੋਹਾਣਾ 'ਚ ਰਸੋਈ ਗੈਸ ਏਜੰਸੀ 'ਤੇ ਸੀ.ਐਮ. ਫਲਾਇੰਗ ਦਾ ਛਾਪਾ, ਖ਼ਾਮੀਆਂ ਮਿਲਣ 'ਤੇ ਸਟਾਕ ਸੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।