26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਾਰ ਸਵਾਰ ਕੋਲੋਂ 216 ਬੋਤਲ ਨਾਜਾਇਜ਼ ਦੇਸੀ ਸ਼ਰਾਬ ਤੇ ਬੀਅਰ ਬਰਾਮਦ

ਅਜੀਤ ਡੈਸਕ 12-05-2026
ਡੱਬਵਾਲੀ, 11 ਮਈ (ਇਕਬਾਲ ਸਿੰਘ ਸ਼ਾਂਤ)- ਸੀ.ਆਈ.ਏ. ਸਟਾਫ਼ ਡੱਬਵਾਲੀ ਨੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ | ਪੁਲਿਸ ਬੁਲਾਰੇ ਅਨੁਸਾਰ ਸੀ.ਆਈ.ਏ. ਸਟਾਫ ਨੇ 10 ਮਈ ਨੂੰ ਪਿੰਡ ਝੁੱਟੀਖੇੜਾ ਖੇਤਰ 'ਚ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ | ਤਲਾਸ਼ੀ ਦੌਰਾਨ ਕਾਰ 'ਚੋਂ ਮਾਲਟਾ ਮਾਰਕਾ ਦੇਸੀ ਸ਼ਰਾਬ ਦੀਆਂ 192 ਬੋਤਲਾਂ ਅਤੇ 24 ਬੋਤਲਾਂ ਬੀਅਰ ਬਰਾਮਦ ਹੋਈਆਂ | ਪੁਲਿਸ ਵਲੋਂ ਲਾਇਸੈਂਸ ਅਤੇ ਪਰਮਿਟ ਮੰਗਣ 'ਤੇ ਮੁਲਜ਼ਮ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ | ਮੁਲਜ਼ਮ ਦੀ ਪਛਾਣ ਭਜਨਲਾਲ ਵਜੋਂ ਹੋਈ ਹੈ | ਉਸ ਦੇ ਖ਼ਿਲਾਫ਼ ਥਾਣਾ ਸਦਰ ਡੱਬਵਾਲੀ ਵਿੱਚ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਸੋਮਨਾਥ ਮੰਦਰ ਭਾਰਤ ਦੀ ਆਤਮਾ ਹੈ- ਕੈਬਨਿਟ ਮੰਤਰੀ ਗੰਗਵਾ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ 22 ਡੱਬੇ ਫੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।