26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੋਮਨਾਥ ਮੰਦਰ ਭਾਰਤ ਦੀ ਆਤਮਾ ਹੈ- ਕੈਬਨਿਟ ਮੰਤਰੀ ਗੰਗਵਾ

ਅਜੀਤ ਡੈਸਕ 12-05-2026
ਸਿਰਸਾ, 11 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਜਨ ਸਿਹਤ ਅਤੇ ਇੰਜੀਨੀਅਰਿੰਗ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਸੋਮਨਾਥ ਮੰਦਰ ਸਿਰਫ਼ ਇੱਕ ਮੰਦਰ ਨਹੀਂ ਹੈ, ਸਗੋਂ ਭਾਰਤ ਦੀ ਆਤਮਾ, ਏਕਤਾ ਅਤੇ ਅਜਿੱਤ ਹਿੰਮਤ ਦਾ ਪ੍ਰਤੀਕ ਹੈ | ਹਮਲਾਵਰਾਂ ਦੁਆਰਾ ਮੰਦਰ ਨੂੰ ਕਈ ਵਾਰ ਤਬਾਹ ਕੀਤਾ ਗਿਆ ਸੀ, ਪਰ ਹਰ ਵਾਰ ਇਹ ਵੱਡੀ ਤਾਕਤ, ਵਿਸ਼ਵਾਸ ਅਤੇ ਦਿ੍ੜਤਾ ਨਾਲ ਦੁਬਾਰਾ ਖੜ੍ਹਾ ਹੋਇਆ | ਕੈਬਨਿਟ ਮੰਤਰੀ ਸੋਮਵਾਰ ਨੂੰ ਮੁਲਤਾਨੀ ਕਾਲੋਨੀ ਦੇ ਸ਼ਿਵ ਮੰਦਰ ਵਿੱਚ ਸੋਮਨਾਥ ਸਦਭਾਵਨਾ ਪੁਰਬ ਨੂੰ ਮਨਾਉਣ ਲਈ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ | ਇਸ ਤੋਂ ਪਹਿਲਾਂ ਉਨ੍ਹਾਂ ਨੇ ਸੋਮਨਾਥ ਮੰਦਰ ਦੇ ਇਤਿਹਾਸ ਅਤੇ ਪੁਨਰ ਨਿਰਮਾਣ 'ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜੋ ਕਿ ਸੂਚਨਾ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ, ਹਰਿਆਣਾ ਵਲੋਂ ਲਾਈ ਗਈ ਸੀ | ਇਸ ਤੋਂ ਪਹਿਲਾਂ ਮਹਿਲਾਵਾਂ ਨੇ ਨਹਿਰੂ ਪਾਰਕ ਤੋਂ ਮੰਦਰ ਕੰਪਲੈਕਸ ਤੱਕ ਇੱਕ ਵਿਸ਼ਾਲ ਕਲਸ਼ ਯਾਤਰਾ ਕੱਢੀ | ੈਬਨਿਟ ਮੰਤਰੀ ਗੰਗਵਾ ਨੇ ਕਿਹਾ ਕਿ ਅੱਜ ਪੂਰਾ ਦੇਸ਼ ਸੋਮਨਾਥ ਸਵਾਭਿਮਾਨ ਪੁਰਬ ਮਨਾ ਰਿਹਾ ਹੈ | ਇਹ ਭਾਰਤੀ ਸੱਭਿਆਚਾਰਕ ਚੇਤਨਾ, ਇਤਿਹਾਸਕ ਮਾਣ ਅਤੇ ਰਾਸ਼ਟਰੀ ਸਵੈ-ਮਾਣ ਦਾ ਮਾਣਮੱਤਾ ਪਲ ਹੈ | ਸੋਮਨਾਥ ਮੰਦਰ 'ਤੇ ਹੋਏ ਕਈ ਹਮਲੇ ਨਾ ਸਿਰਫ਼ ਮੰਦਰ 'ਤੇ ਸਗੋਂ ਭਾਰਤ ਦੀ ਸੱਭਿਆਚਾਰਕ ਚੇਤਨਾ 'ਤੇ ਵੀ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਸਨ, ਪਰ ਕੋਈ ਵੀ ਭਾਰਤ ਦੀ ਆਤਮਾ ਨੂੰ ਹਰਾ ਨਹੀਂ ਸਕਦਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਰਪਿਤ ਸੰਗਲ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਫੁਟਾਲਾ, ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ ਡਾ. ਵਿਜੇ ਲਕਸ਼ਮੀ, ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਪੂਨਮ ਨਾਗਪਾਲ, ਭਾਜਪਾ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਮੁੱਖ ਮੰਤਰੀ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਜਗਦੀਸ਼ ਚੋਪੜਾ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਰਾਹੀ ਸਮੇਤ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਸਨ |
ਪਿਛਲੀ ਖ਼ਬਰ ਥੈਲੇਸੀਮੀਆ ਖ਼ਿਲਾਫ਼ ਜਾਗਰੂਕਤਾ ਵਧਾਉਣ ਦੇ ਯਤਨਾਂ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰ ਰਿਹਾ-ਬਿੰਦੂ ਦਾਰਾ ਸਿੰਘ ਅਗਲੀ ਖ਼ਬਰ ਕਾਰ ਸਵਾਰ ਕੋਲੋਂ 216 ਬੋਤਲ ਨਾਜਾਇਜ਼ ਦੇਸੀ ਸ਼ਰਾਬ ਤੇ ਬੀਅਰ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।