ਨਵੀਂ ਦਿੱਲੀ, 11 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦੇਸ਼ ਨੂੰ ਥੈਲਸੀਮੀਆ ਮੁਕਤ ਬਣਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਫੋਰਟਿਸ ਹਸਪਤਾਲ ਗੁਰੂਗ੍ਰਾਮ ਨੇ ਆਪਣੀ ਦੇਸ਼ ਵਿਆਪੀ ਪਹਿਲ 'ਖਾਤਮਾ ਥੈਲਸੀਮੀਆ ਮਿਸ਼ਨ' ਦੇ ਅਧੀਨ ਜਾਗਰੂਕਤਾ ਅਤੇ ਐਡਵੋਕੇਸੀ ਇਵੈਂਟ ਦਾ ਆਯੋਜਨ ਕੀਤਾ | ਇਸ 'ਚ ਥੈਲਸੀਮੀਆ ਦੇ ਨਾਲ ਲੜਨ ਵਾਲੇ ਯੋਧਿਆਂ, ਹੈਲਥ ਕੇਅਰ ਮਾਹਿਰਾਂ, ਦੇਖਭਾਲ ਕਰਨ ਪ੍ਰਤੀ ਸਮਰਪਿਤ ਲੋਕਾਂ ਅਤੇ ਕਮਿਊਨਿਟੀ ਦੇ ਮੈਂਬਰਾਂ ਨੂੰ ਇਕ ਮੰਚ 'ਤੇ ਇਕੱਠਾ ਕੀਤਾ ਤਾਂ ਕਿ ਥੈਲਸੀਮੀਆ ਤੋਂ ਬਚਾਓ, ਜਲਦੀ ਡਾਇਗਨੋਸਿਸ ਅਤੇ ਥੈਲਸੀਮੀਆ ਤੋਂ ਬਚਾਓ ਦੇ ਵਿਕਲਪਾਂ ਦੇ ਬਾਰੇ ਜਾਗਰੂਕਤਾ ਵਧਾਈ ਜਾ ਸਕੇ | ਇਸ ਮੌਕੇ 'ਤੇ ਬਾਲੀਵੁੱਡ ਦੇ ਪ੍ਰਸਿੱਧ ਐਕਟਰ ਬਿੰਦੂ ਦਾਰਾ ਸਿੰਘ, ਐਂਕਰ ਸ਼ੈਫਾਲੀ ਬੱਗਾ, ਸ਼ੋਭਾ ਤੁਲੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ, ਜਿਨ੍ਹਾਂ ਨੇ ਜਾਗਰੂਕਤਾ ਵਧਾਉਣ ਵਿਚ ਆਪਣਾ ਸਹਿਯੋਗ ਦਿੱਤਾ | ਇਸ ਤੋਂ ਇਲਾਵਾ 60 ਤੋਂ ਜ਼ਿਆਦਾ ਬੱਚਿਆਂ ਨੇ ਜਿਨ੍ਹਾਂ ਦਾ ਥੈਲਸੀਮੀਆ ਦੇ ਲਈ ਬੋਨ ਮੈਰੋ ਟਰਾਂਸਪਲਾਂਟ (ਬੀ.ਐਮ.ਟੀ.) ਕੀਤਾ ਗਿਆ ਹੈ, ਉਨ੍ਹਾਂ ਨੇ ਆਪਣਾ ਸੰਦੇਸ਼ ਦਿੱਤਾ | ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਇਸ ਆਯੋਜਨ ਨੂੰ ਰਚਨਾਤਮਿਕ ਦੱਸਿਆ | ਸ਼ੋਭਾ ਤੁਲੀ (ਸਕੱਤਰ ਥੈਲਸੀਮੀਆ ਇੰਡੀਆ) ਨੇ ਬੋਲਦਿਆਂ ਕਿ ਥੈਲਸੀਮੀਆ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਲਈ ਜਾਗਰੂਕਤਾ ਜ਼ਰੂਰੀ ਹੈ | ਬਿੰਦੂ ਦਾਰਾ ਸਿੰਘ ਨੇ ਕਿਹਾ ਕਿ ਉਹ ਥੈਲਸੀਮੀਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਯਤਨਾਂ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ | ਸ਼ੈਫਾਲੀ ਬੱਗਾ ਨੇ ਕਿਹਾ ਕਿ ਥੈਲਸੀਮੀਆ ਦੇ ਬਾਰੇ ਆਮ ਜਨਤਾ ਨੂੰ ਜਾਗਰੂਕ ਬਣਾਉਣ ਦੇ ਨਾਲ ਹਰ ਇਕ ਨੂੰ ਹੋਰ ਅੱਗੇ ਲਿਜਾਣਾ ਚਾਹੀਦਾ ਹੈ | ਡਾ. ਵਿਕਾਸ ਦੂਆ (ਪਿ੍ੰਸੀਪਲ ਡਾਇਰੈਕਟਰ ਅਤੇ ਮੁਖੀ) ਨੇ ਕਿਹਾ ਬੋਨ ਮੈਰੋ ਟਰਾਂਸਪਲਾਂਟ ਨੇ ਥੈਲਸੀਮੀਆ ਦੇ ਇਲਾਜ ਵਿਚ ਕਾਫੀ ਕ੍ਰਾਂਤੀਕਾਰੀ ਬਦਲਾਓ