26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨੈਤਿਕ ਸਿੱਖਿਆ ਦੇਣ ਵਾਲੇ ਪ੍ਰਬੰਧਕਾਂ ਦਾ ਹੋਇਆ ਸਨਮਾਨ

ਅਜੀਤ ਡੈਸਕ 12-05-2026
ਨਵੀਂ ਦਿੱਲੀ, 11 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨੈਤਿਕ ਸਿੱਖਿਆ ਸਮਿਤੀ ਵਲੋਂ ਦਿੱਲੀ ਦੇ ਕੈਲਾਸ਼ ਨਗਰ ਵਿਖੇ ਨੈਤਿਕ ਸਿੱਖਿਆ ਦੇਣ ਵਾਲੇ ਪ੍ਰਬੰਧਕਾਂ ਦਾ ਇਕ ਪ੍ਰੋਗਰਾਮ ਵਿਚ ਸਮੂਹਿਕ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਨੈਤਿਕ ਸਿੱਖਿਆ ਦੇ ਕੈਂਪ ਲਗਾ ਕੇ ਬੱਚਿਆਂ ਨੂੰ ਸੰਸਕਾਰ ਦਿੱਤੇ | ਇਨ੍ਹਾਂ ਪ੍ਰਬੰਧਕਾਂ ਨੇ ਥੋੜ੍ਹੇ ਹੀ ਸਮੇਂ ਵਿਚ ਤਕਰੀਬਨ 70 ਕੈਂਪ ਲਗਾ ਕੇ ਹਜ਼ਾਰਾਂ ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਪ੍ਰਤੀ ਪ੍ਰੇਰਿਆ ਅਤੇ ਨਾਲ ਹੀ ਇਸ ਸਿੱਖਿਆ ਦੀ ਮਹੱਤਤਾ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਲਾਲ ਬਹਾਦਰ ਸ਼ਾਸਤਰੀ ਯੂਨੀਵਰਸਿਟੀ ਦੇ ਡੀਨ ਪ੍ਰੋ. ਅਜੇ ਕਾਂਤ ਜੈਨ ਨੇ ਬੋਲਦਿਆਂ ਕਿਹਾ ਕਿ ਬੱਚਿਆਂ 'ਚ ਸ਼ੁਰੂ ਤੋਂ ਹੀ ਸੰਸਕਾਰ ਆਉਣੇ ਹਨ ਤਾਂ ਕਿ ਉਹ ਵੱਡੇ ਹੋ ਕੇ ਸੰਸਕਾਰੀ ਬਣਨ | ਉਨ੍ਹਾਂ ਇਹ ਕਿਹਾ ਕਿ ਬੱਚੇ ਵੱਡੇ ਹੋ ਕੇ ਚੰਗੇ ਨਾਗਰਿਕ ਬਣਨ ਦੇ ਨਾਲ ਆਪਣੇ ਦੇਸ਼, ਸਮਾਜ ਅਤੇ ਪਰਿਵਾਰ ਦੀ ਸੇਵਾ ਕਰ ਸਕਣ | ਅਸ਼ੋਕ ਜੈਨ ਨੇ ਬੋਲਦਿਆਂ ਕਿ ਕੈਂਪਾਂ ਦੁਆਰਾ ਨੈਤਿਕ ਸਿੱਖਿਆ ਦੇ ਪ੍ਰਬੰਧਕ ਬਹੁਤ ਚੰਗਾ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਕੈਂਪਾਂ ਦੁਆਰਾ ਨੈਤਿਕ ਸਿੱਖਿਆ ਦੇ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ |
ਪਿਛਲੀ ਖ਼ਬਰ ਪੁਲਿਸ ਨੇ ਦੋ ਨਾਬਾਲਗ ਕੁੜੀਆਂ ਨੂੰ ਕੀਤਾ ਬਰਾਮਦ ਅਗਲੀ ਖ਼ਬਰ ਥੈਲੇਸੀਮੀਆ ਖ਼ਿਲਾਫ਼ ਜਾਗਰੂਕਤਾ ਵਧਾਉਣ ਦੇ ਯਤਨਾਂ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰ ਰਿਹਾ-ਬਿੰਦੂ ਦਾਰਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।