26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੁਲਿਸ ਨੇ ਦੋ ਨਾਬਾਲਗ ਕੁੜੀਆਂ ਨੂੰ ਕੀਤਾ ਬਰਾਮਦ

ਅਜੀਤ ਡੈਸਕ 12-05-2026
ਨਵੀਂ ਦਿੱਲੀ, 11 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਦੋ ਨਾਬਾਲਗ ਕੁੜੀਆਂ ਨੂੰ ਸਫ਼ਲਤਾਪੂਰਵਕ ਬਰਾਮਦ ਕੀਤਾ ਹੈ | ਭਾਵੇਂ ਅਪਰਾਧ ਸ਼ਾਖਾ ਨੂੰ ਇਸ ਮਾਮਲੇ ਪ੍ਰਤੀ ਅਣਥੱਕ ਕੋਸ਼ਿਸ਼ਾਂ ਕਰਨੀਆਂ ਪਈਆਂ ਪ੍ਰੰਤੂ ਉਨ੍ਹਾਂ ਦੀ ਟੀਮ ਨੇ ਤਕਨੀਕਾਂ ਵਿਸ਼ਲੇਸ਼ਣ, ਪੁੱਛ-ਪੜਤਾਲ, ਫੀਲਡ ਇੰਟੈਲੀਜੈਂਸੀ, ਮਨੁੱਖੀ ਸੰਵੇਦਨਸ਼ੀਲਤਾ ਦੀ ਵਰਤੋਂ ਕਰ ਕੇ ਕੁੜੀਆਂ ਨੂੰ ਲੱਭ ਲਿਆ | ਪਹਿਲੀ ਲੜਕੀ ਵਜ਼ੀਰਾਬਾਦ ਮੈਟਰੋ ਸਟੇਸ਼ਨ ਕੋਲੋਂ ਲਾਪਤਾ ਹੋਈ ਸੀ | ਲੜਕੀ ਤੋਂ ਕੀਤੀ ਜਾਂਚ ਤੋਂ ਪਤਾ ਲੱਗਾ ਕਿ ਉਸ ਦਾ ਪਿਤਾ ਸ਼ਰਾਬ ਪੀ ਕੇ ਅਕਸਰ ਝਗੜਾ ਕਰਦਾ ਸੀ ਅਤੇ ਉਹ ਇਸੇ ਕਾਰਨ ਬਿਨਾਂ ਦੱਸੇ ਘਰ ਤੋਂ ਚਲੀ ਗਈ | ਦੂਸਰੀ ਲੜਕੀ ਹੈਦਰਪੁਰ ਇਲਾਕੇ 'ਚੋਂ ਗੁੰਮ ਸੀ, ਉਸ ਦੀ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਇਕ ਮੁੰਡੇ ਨਾਲ ਆਪਣੀ ਮਰਜ਼ੀ ਨਾਲ ਘਰੋਂ ਚਲੀ ਗਈ ਸੀ ਅਤੇ ਉਸਦੀ ਗੁਪਤ ਸੂਚਨਾ 'ਤੇ ਪੁਲਿਸ ਨੇ ਬਰਾਮਦ ਕਰ ਲਿਆ | ਅਪਰਾਧ ਸ਼ਾਖਾ ਨੇ ਦੋਵੇਂ ਕੁੜੀਆਂ ਨੂੰ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੌਂਪ ਦਿੱਤਾ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ |
ਪਿਛਲੀ ਖ਼ਬਰ ਸਾਗਰ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬੱਚੇ ਨੂੰ ਡੁੱਬਣ ਤੋਂ ਬਚਾਇਆ ਅਗਲੀ ਖ਼ਬਰ ਨੈਤਿਕ ਸਿੱਖਿਆ ਦੇਣ ਵਾਲੇ ਪ੍ਰਬੰਧਕਾਂ ਦਾ ਹੋਇਆ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।