14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਹੁਣ ਟਰਾਂਸਪੋਰਟ ਵਿਭਾਗ ਨੇ ਈ-ਰਿਕਸ਼ਾ ਚਾਲਕਾਂ 'ਤੇ ਲਗਾਈਆਂ ਸ਼ਰਤਾਂ <br/>

ਅਜੀਤ ਡੈਸਕ 16-05-2026
ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟਰਾਂਸਪੋਰਟ ਵਿਭਾਗ ਨੇ ਪਿਛਲੇ 5 ਮਹੀਨਿਆਂ ਤੋਂ ਬਾਅਦ ਅੱਜ (15 ਮਈ) ਤੋਂ ਦਿੱਲੀ ਵਿਚ ਈ-ਰਿਕਸ਼ਾ ਲਈ ਆਨਲਾਈਨ ਰਜਿਸਟ੍ਰੇਸ਼ਨਾਂ ਦੀ ਪ੍ਰਕਿਰਿਆ ਫਿਰ ਸ਼ੁਰੂ ਕਰ ਦਿੱਤੀ ਹੈ | ਇਸ ਵਿਚ ਕੁੱਝ ਨਵੀਆਂ ਸ਼ਰਤਾਂ ਰੱਖੀਆਂ ਗਈਆਂ ਹਨ ਜੋ ਬਿਨਾਂ ਆਗਿਆ ਤੋਂ ਈ-ਰਿਕਸ਼ਾ ਚਲਾਏਗਾ, ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਟਰਾਂਸਪੋਰਟ ਵਿਭਾਗ ਦਾ ਉਦੇਸ਼ ਹੈ ਕਿ ਦਿੱਲੀ ਵਿਚ ਤੇਜ਼ੀ ਨਾਲ ਨਿਯੰਤਰਣ ਰੱਖਿਆ ਜਾਵੇ ਅਤੇ ਨਾਲ ਹੀ ਅਨੁਸ਼ਾਸਨ ਦੀ ਪਾਲਣਾ ਹੋਵੇ | ਨਵੀਂ ਸ਼ਰਤ ਵਿਚ ਇਕ ਹੀ ਡਰਾਈਵਿੰਗ ਲਾਈਸੈਂਸ 'ਤੇ ਕੇਵਲ ਇਕ ਹੀ ਈ-ਰਿਕਸ਼ਾ ਦੀ ਰਜਿਸਟਰੇਸ਼ਨ ਹੋਵੇਗੀ | ਇਸ ਤੋਂ ਪਹਿਲਾਂ ਇਕ ਹੀ ਲਾਈਸੈਂਸ ਧਾਰਕ ਦੇ ਨਾਂਅ 'ਤੇ ਕਈ ਈ-ਰਿਕਸ਼ਾ ਰਜਿਸਟਰਡ ਹੋ ਜਾਂਦੇ ਸਨ | ਇਸ ਸ਼ਰਤ ਵਿਚ ਈ-ਰਿਕਸ਼ਾ ਚਾਲਕ ਲਈ ਦੋ ਹਫ਼ਤੇ ਦੀ ਟਰੇਨਿੰਗ ਰੱਖੀ ਗਈ ਹੈ | ਉਹ ਸਭ ਨੂੰ ਲੈਣੀ ਹੀ ਪਵੇਗੀ | ਇਸ ਉਪਰੰਤ ਜੋ ਸਰਟੀਫ਼ਿਕੇਟ ਟਰਾਂਸਪੋਰਟ ਮਹਿਕਮੇ ਵਲੋਂ ਜਾਰੀ ਕੀਤਾ ਜਾਵੇਗਾ, ਉਹ ਈ-ਰਿਕਸ਼ਾ ਦੀ ਰਜਿਸਟੇਰਸ਼ਨ ਕਰਾਉਣ ਸਮੇਂ ਨਾਲ ਲਗਾਉਣਾ ਹੋਵੇਗਾ | ਵਰਨਣਯੋਗ ਹੈ ਕਿ ਦਿੱਲੀ ਵਿਚ ਈ-ਰਿਕਸ਼ਾ ਦੀ ਗਿਣਤੀ ਇੰਨੀ ਵੱਧ ਚੁੱਕੀ ਹੈ ਕਿ ਹਰ ਇਲਾਕੇ ਵਿਚ ਸੜਕਾਂ 'ਤੇ ਈ-ਰਿਕਸ਼ਾ ਹੀ ਚਲਦੇ ਨਜ਼ਰ ਆ ਰਹੇ ਹਨ | ਇਨ੍ਹਾਂ 'ਚ ਕਾਫ਼ੀ ਗਿਣਤੀ 'ਚ ਅਜਿਹੇ ਈ-ਰਿਕਸ਼ਾ ਵੀ ਹਨ ਜੋ ਬਿਨ੍ਹਾਂ ਰਜਿਸਟਰੇਸ਼ਨ ਤੋਂ ਚੱਲ ਰਹੇ ਹਨ ਅਤੇ ਕਈ ਚਲਾਉਣ ਵਾਲਿਆਂ ਕੋਲ ਲਾਈਸੈਂਸ ਵੀ ਨਹੀਂ ਹੁੰਦਾ |

ਪਿਛਲੀ ਖ਼ਬਰ ਸੋਨੇ-ਚਾਂਦੀ ਦੇ ਵਪਾਰੀਆਂ ਨੂੰ ਦੁਕਾਨਾਂ ਦਾ ਕਿਰਾਇਆ ਕੱਢਣਾ ਵੀ ਹੋ ਰਿਹੈ ਔਖਾ <br/> ਅਗਲੀ ਖ਼ਬਰ ਸਰੋਜਨੀ ਨਗਰ ਦੀ ਮਾਰਕੀਟ ਦੋ ਦਿਨਾਂ ਤੋਂ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।