14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

50 ਹਜ਼ਾਰ ਦਾ ਇਨਾਮੀ ਦੋਸ਼ੀ ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਕੀਤਾ ਗਿ੍ਫ਼ਤਾਰ <br/>

ਅਜੀਤ ਡੈਸਕ 16-05-2026
ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਧੋਖਾਧੜੀ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਗਿ੍ਫ਼ਤਾਰੀ 'ਤੇ 50 ਹਜ਼ਾਰ ਦਾ ਇਨਾਮ ਐਲਾਨਿਆ ਹੋਇਆ ਸੀ | ਇਸ ਦੋਸ਼ੀ ਦਾ ਨਾਂਅ ਇਸ਼ਰਾਤ ਅਹਿਮਦਦਾਰ (36) ਹੈ, ਜੋ ਕਿ ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਹੈ | ਇਹ ਫਲ ਅਤੇ ਸਬਜ਼ੀਆਂ ਦੇ ਥੋਕ ਵਪਾਰ ਵਿਚ ਸ਼ਾਮਿਲ ਸੀ | ਇਹ ਪੁਲਿਸ ਦੀ ਗਿ੍ਫ਼ਤਾਰੀ ਤੋਂ ਬਚਦਾ ਹੋਇਆ ਟਿਕਾਣੇ ਵੀ ਬਦਲ ਰਿਹਾ ਸੀ ਅਤੇ ਆਪਣੇ ਮੋਬਾਈਲ ਦੇ ਸਿਮ ਵੀ ਬਦਲਦਾ ਰਹਿੰਦਾ ਸੀ | ਪੁਲਿਸ ਨੇ ਤਕਨੀਕੀ ਵਿਸ਼ਲੇਸ਼ਣ, ਫੀਲਡ ਇੰਟੈਲੀਜੈਂਸੀ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਕੇ ਅਖ਼ੀਰ ਇਸ ਦੋਸ਼ੀ ਨੂੰ ਅਨੰਤਨਾਗ, ਜੰਮੂ ਅਤੇ ਕਸ਼ਮੀਰ ਤੋਂ ਗਿ੍ਫ਼ਤਾਰ ਕੀਤਾ | ਇਸ ਦੇ ਵਿਰੁੱਧ ਕਿਸੇ ਨੇ ਮਹਿੰਦਰਾ ਪਾਰਕ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕੀਤੀ | ਇਸ ਦੋਸ਼ੀ ਨੇ ਸੇਬ ਦੀਆਂ ਖੇਪਾਂ ਪ੍ਰਤੀ ਸਪਲਾਈ ਕਰਨ ਦੇ ਬਹਾਨੇ ਸ੍ਰੀ ਨਗਰ ਨਾਮਕ ਇਕ ਫ਼ਰਮ ਰਾਹੀਂ ਬੇਈਮਾਨੀ ਕਰਦੇ ਹੋਏ ਸ਼ਿਕਾਇਤਕਰਤਾ ਤੋਂ 5,08,700 ਰੁਪਏ ਵਸੂਲ ਕਰ ਲਏ | ਇਸ ਨੇ ਨਾ ਹੀ ਸੇਬ ਦੀ ਖੇਪ ਦੀ ਸਪਲਾਈ ਕੀਤੀ ਤੇ ਨਾ ਹੀ ਪੈਸੇ ਵਾਪਸ ਕੀਤੇ | ਦੋਸ਼ੀ ਫਿਰ ਫਰਾਰ ਹੋ ਗਿਆ | ਅਪਰਾਧ ਸ਼ਾਖਾ ਇਸ ਦੀ ਲਗਾਤਾਰ ਭਾਲ ਕਰਦੀ ਰਹੀ ਅਤੇ ਅਖ਼ੀਰ ਇਸ ਦੋਸ਼ੀ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ |

ਪਿਛਲੀ ਖ਼ਬਰ ਦੁੱਧ ਦੀ ਵਧੀ ਕੀਮਤ ਪ੍ਰਤੀ ਔਰਤਾਂ ਕਿਹਾ ਕਿ ਕਮਾਈ 'ਚ ਕੋਈ ਵਾਧਾ ਨਹੀਂ-ਮਹਿੰਗਾਈ ਵਧ ਰਹੀ <br/> ਅਗਲੀ ਖ਼ਬਰ ਸੋਨੇ-ਚਾਂਦੀ ਦੇ ਵਪਾਰੀਆਂ ਨੂੰ ਦੁਕਾਨਾਂ ਦਾ ਕਿਰਾਇਆ ਕੱਢਣਾ ਵੀ ਹੋ ਰਿਹੈ ਔਖਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।