02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਆਬਕਾਰੀ ਵਿਭਾਗ ਦੀ ਛਾਪਾ ਟੀਮ ਵਲੋਂ ਪਰਾਗਪੁਰ ਚੈਕਪੋਸਟ ਨੇੜੇ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਦੋ ਕਾਬੂ

ਅਜੀਤ ਡੈਸਕ 20-07-2026
ਜਲੰਧਰ, 19 ਜੁਲਾਈ (ਸ਼ਿਵ)- ਗੁਪਤ ਸੂਚਨਾ ਦੇ ਆਧਾਰ ’ਤੇ ਅੱਜ ਜਲੰਧਰ-ਫਗਵਾੜਾ ਹਾਈਵੇ ਸਥਿਤ ਪਰਾਗਪੁਰ ਚੈਕਪੋਸਟ ਨੇੜੇ ਐਸ.ਟੀ.ਜੀ. ਟੀਮ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਹ ਕਾਰਵਾਈ ਏ.ਸੀ. (ਆਬਕਾਰੀ) ਜਲੰਧਰ ਰੇਂਜ-2 ਹਰਸਿਮਰਤ ਕੌਰ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਟੀ.ਜੀ. ਟੀਮ ਦੇ ਇੰਚਾਰਜ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਵਿਚ ਐਕਸਾਈਜ਼ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ। ਨਾਕਾਬੰਦੀ ਦੌਰਾਨ ਇੱਕ ਬੋਲੈਰੋ ਗੱਡੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕੁੱਝ ਦੂਰੀ ਤੱਕ ਪਿੱਛਾ ਕਰਨ ਤੋਂ ਬਾਅਦ ਟੀਮ ਨੇ ਗੱਡੀ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਗੱਡੀ ਵਿਚੋਂ ਚੰਡੀਗੜ੍ਹ ਵਿਚ ਵਿੱਕਰੀ ਲਈ ਮਨਜ਼ੂਰਸ਼ੁਦਾ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ। ਬਰਾਮਦ ਸ਼ਰਾਬ ਵਿਚ 111 ਇਸ ਵਿਸਕੀ ਦੀਆਂ 750 ਮਿਲੀਲਿਟਰ ਵਾਲੀਆਂ 240 ਬੋਤਲਾਂ, ਰਾਇਲ ਸਟੈਗ ਵਿਸਕੀ ਦੀਆਂ 23 ਬੋਤਲਾਂ ਅਤੇ ਰਾਕਬਰਗ ਬੀਅਰ ਦੇ 48 ਕੈਨ ਸ਼ਾਮਲ ਹਨ। ਕੁੱਲ ਮਿਲਾ ਕੇ 311 ਯੂਨਿਟ (263 ਬੋਤਲਾਂ ਅਤੇ 48 ਬੀਅਰ ਕੈਨ) ਬਰਾਮਦ ਕੀਤੇ ਗਏ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਤੋਂ ਹੋਲੋਗ੍ਰਾਮ ਉਤਾਰੇ ਹੋਏ ਸਨ, ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਰਾਬ ਦੀ ਪਛਾਣ ਅਤੇ ਸਰੋਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੌਕੇ ਤੋਂ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਸੰਜੀਵ ਕੁਮਾਰ ਉਰਫ਼ ਸੰਜੂ ਮਾਮਾ, ਵਾਸੀ ਗੌਤਮ ਨਗਰ, ਬਸਤੀ ਬਾਵਾ ਖੇਲ੍ਹ ਜਲੰਧਰ ਅਤੇ ਬਲਜਿੰਦਰ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸ਼ਰਾਬ ਚੰਡੀਗੜ੍ਹ ਦੇ ਇੱਕ ਸ਼ਰਾਬ ਠੇਕੇ ਤੋਂ ਖ਼ਰੀਦੀ ਸੀ। ਇਸ ਸਬੰਧੀ ਪਰਾਗਪੁਰ ਪੁਲਿਸ ਚੌਕੀ ਵਿਚ ਐਫ.ਆਈ.ਆਰ. ਦਰਜ ਕਰਨ ਦੀ ਕਾਰਵਾਈ ਜਾਰੀ ਹੈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਨਾਗਰਿਕਾਂ ਲਈ ਪ੍ਰਭਾਵਸ਼ਾਲੀ ਸਾਬਤ ਹ... ਅਗਲੀ ਖ਼ਬਰ ਮਾਸੜ ਵਲੋਂ ਨਾਬਾਲਗ ਲੜਕੀ ਦੀ ਹੱਤਿਆ ਦੇ ਵਿਰੋਧ ਵਿਚ ਜੰਡਿਆਲਾ ਮੰਜਕੀ ਵਿਚ ਵਿਸ਼ਾਲ ਧਰਨਾ ਤੇ ਕੱਢਿਆ ਮੋਮਬੱਤੀ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।