07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਨੀਤੀ ਅਯੋਗ ਐਸੋਸੀਏਸ਼ਨ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ <br/>

ਐਸੋਸੀਏਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕਰਦੇ ਹੋਏ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ | ਨਾਲ ਹੋਰ ਪ੍ਰਬੰਧਕ ਤੇ ਪਤਵੰਤੇ ਸੱਜਣ | <br/> 25-01-2026
ਚੁਗਿੱਟੀ/ ਜੰਡੂਸਿੰਘਾ, 24 ਜਨਵਰੀ (ਨਰਿੰਦਰ ਲਾਗੂ)- ਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਨੀਤੀ ਅਯੋਗ ਵਲੋਂ ਬੁੱਧਵਾਰ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਇਸ ਸੰਬੰਧੀ ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਕੌਂਸਲਰ ਰੋਨੀ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਉਕਤ ਸੰਸਥਾ ਵਲੋਂ ਲੋਕ ਭਲਾਈ ਦੇ ਜੋ ਕੰਮ ਕੀਤੇ ਜਾ ਰਹੇ ਹਨ ਉਹ ਸ਼ਲਾਘਾ ਵਾਲਾ ਉਦਮ ਹੈ | ਹਾਜ਼ਰੀਨ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਕੀਤੇ ਜਾ ਰਹੇ ਲੋਕਾਂ ਦੇ ਭਲੇ ਵਾਲੇ ਇਨ੍ਹਾਂ ਕੰਮਾਂ 'ਚ ਆਪ ਸਾਰਿਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਹੀ ਇਹ ਨਤੀਜਾ ਹੈ, ਆਸ ਹੈ ਕਿ ਅਗਾਮੀ ਦਿਨਾਂ ਵਿੱਚ ਵੀ ਆਪ ਸਾਡੀ ਸੰਸਥਾ ਨਾਲ ਖੜ੍ਹੇ ਰਹੋਗੇ | ਇਸ ਦੌਰਾਨ 51 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ | ਇਸ ਮੌਕੇ ਯਸ਼ਪਾਲ ਸ੍ਰੀ, ਦਲਜੀਤ ਸਿੰਘ ਅਰੋੜਾ, ਜੋਗਿੰਦਰ ਪਾਲ, ਸੰਜੀਵ ਮਲਹੋਤਰਾ, ਰਾਜੀਵ ਅਨੰਦ, ਰਹਿਮਤ ਅਲੀ, ਭੁਪਿੰਦਰ ਕੌਰ, ਦਵਿੰਦਰ ਸਿੰਘ, ਰਾਜ ਰਾਣੀ, ਲਤਿਤ ਲਵਲੀ, ਬਲਵਿੰਦਰ ਸਿੰਘ, ਸੁਨੀਲ ਕੁਮਾਰ, ਦਲਜੀਤ ਕੌਰ, ਰਣਜੀਤ ਸਿੰਘ, ਮੋਹਿੰਦਰ ਸਿੰਘ, ਮੋਨੂੰ, ਡਾਕਟਰ ਵਿਸ਼ੂ, ਕੁਲਵੰਤ ਰਾਏ, ਰਣਜੀਤ ਸਿੰਘ, ਦਲਜੀਤ ਕੌਰ, ਡਾਕਟਰ ਰਾਜਕੁਮਾਰ, ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਹਿੰਦਰ ਭਗਤ ਤੇ ਮੇਅਰ ਵਿਨੀਤ ਧੀਰ ਨੇ ਗੌਤਮ ਨਗਰ 'ਚ ਵਿਕਾਸ ਕਾਰਜਾਂ ਦਾ ਕੀਤਾ ਸ਼ੁੱਭ ਆਰੰਭ ਅਗਲੀ ਖ਼ਬਰ ਐਲ. ਕੇ. ਸੀ. ਟੀ. ਸੀ. ਦੇ ਕੈਡਿਟ ਦੀ ਆਰਮੀ ਫਲੈਗ-ਡੇ ਪਰੇਡ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।