07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਹਿੰਦਰ ਭਗਤ ਤੇ ਮੇਅਰ ਵਿਨੀਤ ਧੀਰ ਨੇ ਗੌਤਮ ਨਗਰ 'ਚ ਵਿਕਾਸ ਕਾਰਜਾਂ ਦਾ ਕੀਤਾ ਸ਼ੁੱਭ ਆਰੰਭ

ਅਜੀਤ ਡੈਸਕ 25-01-2026
ਜਲੰਧਰ, 24 ਜਨਵਰੀ (ਸ਼ਿਵ)- ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਦਿੰਦਿਆਂ ਵਾਰਡ ਨੰਬਰ 60 ਦੇ ਗੌਤਮ ਨਗਰ ਇਲਾਕੇ ਵਿੱਚ ਲਗਭਗ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਨਿਰਮਾਣ ਕਾਰਜ ਦਾ ਸ਼ੁੱਭ ਅਰੰਭ ਕੀਤਾ ਗਿਆ | ਇਸ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਅਤੇ ਜਲੰਧਰ ਦੇ ਮੇਅਰ ਸ੍ਰੀ ਵਿਨੀਤ ਧੀਰ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਵਾਰਡ ਨੰਬਰ 60 ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਦੀ ਮੌਜੂਦ ਸਨ | ਕੌਂਸਲਰ ਘੁੰਮਣ ਨੇ ਕਿਹਾ ਕਿ ਇਹ ਕੰਮ ਇਲਾਕੇ ਦੇ ਵਿਕਾਸ ਦੀ ਦਿਸ਼ਾ 'ਚ ਇੱਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਰਮੇਸ਼ ਰਾਣਾ, ਸਚਿਨ ਰਾਣਾ, ਦੀਪਕ ਗੁਪਤਾ, ਦਰਸ਼ਨ ਸਿੰਘ, ਸਤਿੰਦਰਪਾਲ ਸਿੰਘ ਚਾਵਲਾ, ਅਸ਼ਵਨੀ ਹਾਂਡਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟਿ੍ਨਿਟੀ ਕਾਲਜ ਵਲੋਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਨੀਤੀ ਅਯੋਗ ਐਸੋਸੀਏਸ਼ਨ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।