20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਡੇਢ ਕਿੱਲੋ ਹੈਰੋਇਨ ਸਮੇਤ 2 ਨੌਜਵਾਨ ਕਾਬੂ, ਗੱਡੀ ਜ਼ਬਤ <br/>

ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਰਾਜੀਵ ਕੁਮਾਰ, ਇੰਸ. ਰਵਿੰਦਰਪਾਲ ਸਿੰਘ, ਏ.ਐੱਸ.ਆਈ. ਹਰਜਿੰਦਰ ਸਿੰਘ, ਰਾਜੇਸ਼ ਕੁਮਾਰ ਰੀਡਰ ਸਮੇਤ ਪੁਲਿਸ ਮੁਲਾਜ਼ਮ | ਤਸਵੀਰ. ਹਰਪ੍ਰੀਤ ਸਿੰਘ <br/> 15-02-2026
ਆਦਮਪੁਰ, 14 ਫਰਵਰੀ (ਹਰਪ੍ਰੀਤ ਸਿੰਘ)- ਪੁਲਿਸ ਕਪਤਾਨ ਮੁਕੇਸ਼ ਕੁਮਾਰ ਤੇ ਰਾਜੀਵ ਕੁਮਾਰ ਡੀ.ਐੱਸ.ਪੀ. ਆਦਮਪੁਰ ਦੀ ਅਗਵਾਈ ਹੇਠ ਥਾਣਾ ਮੁਖੀ ਇੰਸਪੈਕਟਰ ਰਵਿੰਦਰਪਾਲ ਸਿੰਘ ਸਮੇਤ ਆਦਮਪੁਰ ਪੁਲਿਸ ਵਲੋਂ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਸਵਿਫ਼ਟ ਡਿਜ਼ਾਇਰ ਕਾਰ ਨੰਬਰ ਡੀ.ਐੱਲ 9 ਸੀ- ਡਬਲਿਯੂ-7335 ਸਮੇਤ 1 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ | ਮੁਕੇਸ਼ ਕੁਮਾਰ ਪੁਲਿਸ ਕਪਤਾਨ ਸਥਾਨਕ ਨੇ ਦੱਸਿਆ ਕਿ ਏ.ਐੱਸ.ਆਈ. ਪਰਮਜੀਤ ਸਿੰਘ ਆਦਮਪੁਰ ਸਮੇਤ ਪੁਲਿਸ ਪਾਰਟੀ ਜੀ.ਟੀ. ਰੋਡ ਬਿਆਸ ਪਿੰਡ ਤੋਂ ਕਰੀਬ 300 ਮੀਟਰ ਪਿੱਛੇ ਪੁੱਜੀ ਤਾਂ ਜਿੱਥੇ ਦੋਸ਼ੀਆਂ ਗਗਨਦੀਪ ਸਿੰਘ ਉਰਫ਼ ਕਰਨਦੀਪ ਪੁੱਤਰ ਗੁਰਜੰਟ ਸਿੰਘ ਤੇ ਗੁਰਨਿਸ਼ਾਨ ਸਿੰਘ ਉਰਫ਼ ਨਿਸ਼ਾਨ ਪੁੱਤਰ ਬਲਦੇਵ ਸਿੰਘ ਦੋਨੋਂ ਵਾਸੀ ਵਾਸੀ ਪਿੰਡ ਮਾੜੀ ਮੇਘਾ ਤਹਿਸੀਲ ਪੱਟੀ ਥਾਣਾ ਖਾਲੜਾ ਜ਼ਿਲ੍ਹਾ ਤਰਨ ਤਾਰਨ ਨੂੰ ਗਰੇਅ ਰੰਗ ਦੀ ਗੱਡੀ ਸਮੇਤ ਕਾਬੂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਦੋਸ਼ੀ ਗਗਨਦੀਪ ਉਰਫ਼ ਕਰਨਦੀਪ ਦੇ ਗਲ ਵਿਚ ਪਾਏ ਕਾਲੇ ਰੰਗ ਦੇ ਬੈਗ ਨੂੰ ਚੈੱਕ ਕਰਨ ਉਪਰੰਤ ਉਸ 'ਚੋਂ 1 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਉਪਰੋਕਤ ਦੋਸ਼ੀਆਂ ਖ਼ਿਲਾਫ਼ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ ਕੀਤੀ ਗਿਆ ਹੈ | ਥਾਣਾ ਮੁਖੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਨੋਂ ਦੋਸ਼ੀਆਂ ਖ਼ਿਲਾਫ਼ ਇਸਲਾਮਾਬਾਦ ਪੀਸੀ ਜ਼ਿਲ੍ਹਾ ਅੰਮਿ੍ਤਸਰ, ਸਦਰ ਥਾਣਾ ਪੱਟੀ, ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਵਿਖੇ ਅਪਰਾਧਿਕ ਮਾਮਲੇ ਦਰਜ ਹਨ | ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ |

ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਨੇੜੇ ਟਰੱਕ ਹੇਠ ਆ ਕੇ ਡਲਿਵਰੀ ਬੁਆਏ ਦੀ ਮੌਤ, ਡਰਾਈਵਰ ਗਿ੍ਫ਼ਤਾਰ <br/> ਅਗਲੀ ਖ਼ਬਰ ਡੰਪਾਂ ਦੇ ਬਾਹਰ ਕੂੜਾ ਸੁੱਟਣ ਤੋਂ ਅਜੇ ਵੀ ਬਾਜ਼ ਨਹੀਂ ਆ ਰਹੇ ਲੋਕ ਵਿਕਾਸਪੁਰੀ ਡੰਪ ਦੇ ਬਾਹਰ ਕੂੜਾ ਸੁੱਟਣ ਆਏ ਲੋਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।