ਚੁਗਿੱਟੀ/ਜੰਡੂਸਿੰਘਾ, 1 ਮਾਰਚ (ਨਰਿੰਦਰ ਲਾਗੂ)-ਛੋਟੀ ਤੋਂ ਛੋਟੀ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ, ਵਾਹਿਗੁਰੂ ਫਲ ਜ਼ਰੂਰ ਬਖ਼ਸਦਾ ਹੈ | ਸਾਡਾ ਫਰਜ਼ ਨਿਸ਼ਾਨਾ ਮਿੱਥ ਕੇ ਅੱਗੇ ਵੱਧਣਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੌਥੀ ਵਾਰ ਦਿਵਾ ਚੈਂਪੀਅਨਸ਼ਿਪ ਜੇਤੂ ਰੈਸਲਰ ਦਿਆਦੀਪ ਕੌਰ ਬੁੱਟਰ ਨੇ ਕੀਤਾ | ਦਿਆਦੀਪ ਕੌਰ ਬੁੱਟਰ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂਸਿੰਘਾ ਵਿਖੇ ਪਹੁੰਚੇ ਸਨ | ਛੇਵੀਂ ਪਾਤਿਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਬਲਜੀਤ ਸਿੰਘ, ਪ੍ਰੋਫੈਸਰ ਹਰਿੰਦਰ ਕੌਰ, ਹਜ਼ੂਰੀ ਰਾਗੀ ਵਲੋਂ ਦਿਆਦੀਪ ਕੌਰ ਬੁੱਟਰ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਤੇ ਗੁਰੂ ਮਹਾਰਾਜ ਅੱਗੇ ਹੋਰ ਨਾਮਣਾ ਖੱਟਣ ਲਈ ਅਰਦਾਸ ਬੇਨਤੀ ਕੀਤੀ | ਇਸ ਮੌਕੇ ਦਿਆਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਬੁੱਟਰ ਵੀ ਹਾਜ਼ਰ ਸਨ |