25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਦਿਨੇਸ਼ ਸਿੰਘ ਵਲੋਂ ਭਾਜਪਾ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ

ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਸ਼ਿਵ)-ਭਾਰਤੀ ਜਨਤਾ ਪਾਰਟੀ ਦੇ ਆਗੂ ਰਾਜਾ ਦਿਨੇਸ਼ ਸਿੰਘ ਜੋ ਕਿ ਭਾਜਪਾ ਦੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦੇ ਪੋਤਰੇ ਹਨ ਤੇ ਸਾਬਕਾ ਐਮ. ਐਲ. ਏ. ਚੌਧਰੀ ਮੋਹਨ ਲਾਲ ਬੰਗਾ ਦੇ ਬੇਟੇ ਹਨ, ਵਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਕੀਤੀ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਦੇ ਕੇ ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਬਣਨ 'ਤੇ ਦਿੱਲੀ ਭਾਜਪਾ ਹੈੱਡ ਆਫਿਸ ਵਿਖੇ ਵਧਾਈਆਂ ਦਿੱਤੀਆਂ | ਉਨ੍ਹਾਂ ਨੇ 2027 ਵਿਧਾਨ ਸਭਾ ਚੋਣਾਂ ਲਈ ਗਰੀਬ ਕਿਸਾਨ ਭਲਾਈ ਯੋਜਨਾਵਾਂ ਬਾਰੇ ਗੱਲ ਕੀਤੀ | ਰਾਜਾ ਦਿਨੇਸ਼ ਸਿੰਘ ਨੇ ਸ੍ਰੀ ਨਿਤਿਨ ਨਬੀਨ ਨੂੰ ਭਰੋਸਾ ਦਵਾਇਆ ਕਿ ਜਿਸ ਤਰ੍ਹਾਂ ਉਸ ਦੇ ਦਾਦਾ ਜੀ ਚੌਧਰੀ ਸਵਰਨਾ ਰਾਮ ਨੇ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਲਈ ਰਾਤ ਦਿਨ ਮਿਹਨਤ ਕੀਤੀ ਉਹ ਵੀ ਪਾਰਟੀ ਦੇ ਵਿਕਾਸ, ਰਾਸ਼ਟਰਵਾਦ ਤੇ ਸਮਾਜਿਕ ਨਿਆਂ ਦੇ ਏਜੰਡੇ ਨੂੰ ਘਰ ਘਰ ਪਹੁੰਚਾਉਣਗੇ | ਇਸ ਦੇ ਨਾਲ ਹੀ ਅਮਿਤ ਸ਼ਾਹ ਦੇ 14 ਮਾਰਚ ਨੂੰ ਮੋਗਾ ਆਉਣ ਦੇ ਪ੍ਰੋਗਰਾਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਦੌਰਾ ਪੰਜਾਬ ਦੀ ਰਾਜਨੀਤੀ ਵਿਚ ਅਤੇ 2027 ਦੀਆ ਚੋਣਾਂ ਲਈ ਇਕ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਭਾਜਪਾ ਵਰਕਰਾਂ ਵਿਚ ਨਵਾਂ ਉਤਸ਼ਾਹ ਕਾਇਮ ਕਰੇਗਾ | ਸ੍ਰੀ ਨਿਤਿਨ ਨਬੀਨ ਨੇ ਰਾਜਾ ਦਿਨੇਸ਼ ਸਿੰਘ ਨੂੰ ਥਾਪੜਾ ਦਿੰਦੇ ਹੋਏ ਭਾਜਪਾ ਲਈ ਕੰਮ ਕਰਨ ਤੇ ਆਉਣ ਵਾਲੇ ਸਮੇਂ 'ਚ ਅਹਿਮ ਜ਼ਿੰਮੇਵਾਰੀ ਦੇਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਵੈਲਫ਼ੇਅਰ ਸੁਸਾਇਟੀ ਵਲੋਂ ਸਾਲਾਨਾ ਹੋਲਾ ਮਹੱਲਾ ਲੰਗਰ ਅੱਜ ਤੋਂ ਅਗਲੀ ਖ਼ਬਰ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ-ਰੈਸਲਰ ਦਿਆਦੀਪ ਕੌਰ ਬੁੱਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।