ਚੁਗਿੱਟੀ/ਜੰਡੂਸਿੰਘਾ, 1 ਮਾਰਚ (ਨਰਿੰਦਰ ਲਾਗੂ)-ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਰਜਿਸਟਰਡ ਲੰਮਾ ਪਿੰਡ ਜਲੰਧਰ ਵਲੋਂ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੱਤ ਦਿਨਾਂ ਹੋਲਾ ਮਹੱਲਾ ਲੰਗਰ 2 ਮਾਰਚ ਨੂੰ ਸਵੇਰੇ 11 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਸੰਗਤਾਂ ਨੂੰ ਸਮਰਪਿਤ ਹੋਵੇਗਾ | ਇਸ ਮੌਕੇ ਸ਼ਬਦ ਕੀਰਤਨ ਤੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਕੈਂਪਾਂ ਰਾਹੀਂ ਸੰਗਤਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ | ਇਸ ਸੰਬੰਧੀ ਪ੍ਰਬੰਧਕਾਂ ਦੀ ਅਹਿਮ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਲੰਗਰ ਹਾਲ ਵਿਖੇ ਕੀਤੀ ਗਈ, ਜਿਸ ਵਿਚ ਲੰਗਰ ਸੰਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸੰਗਤਾਂ ਵਿਚ ਵੱਡੇ ਪੱਧਰ 'ਤੇ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਸਮੂਹ ਸੰਗਤਾਂ ਨੂੰ ਅਰਦਾਸ ਬੇਨਤੀ ਸਮੇਂ ਲੰਗਰ ਦੀ ਆਰੰਭਤਾ ਸਮੇਂ ਦਰਸ਼ਨ ਦੇਣ ਦੀ ਬੇਨਤੀ ਕਰਦਿਆਂ ਕਿਹਾ ਕਿ ਹੋਲਾ ਮਹੱਲਾ ਲੰਗਰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਜਾਣ ਵਾਲੀਆਂ ਸਮੂਹ ਸੰਗਤਾਂ ਲਈ ਹਰ ਸਾਲ ਪੂਰੀ ਸ਼ਰਧਾ ਭਾਵਨਾ ਨਾਲ ਸੰਗਤਾਂ ਵਲੋਂ ਲਗਾਇਆ ਜਾਂਦਾ ਹੈ | ਇਸ ਲੰਗਰ ਦੌਰਾਨ 24 ਘੰਟੇ ਸੰਗਤਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਦਲਜੀਤ ਸਿੰਘ ਲੰਮਾ ਪਿੰਡ, ਜਗਜੀਤ ਸਿੰਘ ਖਾਲਸਾ, ਫੁਮਣ ਸਿੰਘ, ਮਹਿੰਦਰ ਸਿੰਘ ਲੰਮਾ ਪਿੰਡ, ਨਿਰਮਲ ਸਿੰਘ ਲੰਮਾ ਪਿੰਡ, ਸਤਨਾਮ ਸਿੰਘ ਹਰਦੀਪ ਨਗਰ, ਜਗਤਾਰ ਸਿੰਘ ਫੌਜੀ, ਅਮਨਦੀਪ ਸਿੰਘ, ਅੰਮਿ੍ਤਪਾਲ ਸਿੰਘ, ਸੁਰਿੰਦਰ ਸਿੰਘ, ਰਾਜ ਬਹਾਦਰ ਸਿੰਘ, ਆਕਾਸ਼ਦੀਪ ਸਿੰਘ ਸੇਠੀ, ਅਰਵਿੰਦਰ ਸਿੰਘ ਬੇਦੀ, ਬਲਵੀਰ ਸਿੰਘ ਬਸਰਾ, ਦਲਵੀਰ ਸਿੰਘ ਰਾਜਾ, ਰਾਜਵੀਰ ਸਿੰਘ, ਮੰਗਲ ਸਿੰਘ, ਅਵੀ ਸਿੰਘ, ਅਮਨਦੀਪ ਸਿੰਘ, ਅਮਿੰਤਪਾਲ ਸਿੰਘ, ਸੱਜਣ ਸਿੰਘ, ਰਾਜਵੀਰ ਸਿੰਘ, ਦਲਵੀਰ ਸਿੰਘ, ਤੇਜਿੰਦਰ ਸਿੰਘ ਰਿੰਕਾ, ਧਰਮ ਸਿੰਘ, ਸਤਪਾਲ ਸਿੰਘ ਨੀਲਾ ਮਹਿਲ, ਧਰਮ ਸਿੰਘ, ਪਲਵਿੰਦਰ ਸਿੰਘ ਭਟੀਆ, ਮਹਿੰਦਰ ਸਿੰਘ ਜੰਬਾ, ਜਗਿੰਦਰ ਸਿੰਘ, ਕਰਨੈਲ ਸਿੰਘ ਰੇਰੂ, ਕਰਮਜੀਤ ਸਿੰਘ ਬਿੱਲਾ ਤੇ ਹੋਰ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ |