24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੰਜਾਬ ਪੁਲਿਸ ਦੇ ਪ੍ਰਭਜੋਤ ਸਿੰਘ ਨੇ ਸਰਬ ਭਾਰਤੀ ਪੁਲਿਸ ਸਪੋਰਟਸ ਚੈਂਪੀਅਨਸ਼ਿਪ 'ਚੋਂ ਸੋਨੇ ਤੇ ਚਾਂਦੀ ਦਾ ਤਗਮਾ ਜਿੱਤਿਆ

ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਡਾ. ਜਤਿੰਦਰ ਸਾਬੀ)-19ਵੀਂ ਆਲ ਇੰਡੀਆ ਪੁਲਿਸ ਸ਼ੂਟਿੰਗ ਚੈਂਪੀਅਨਸ਼ਿਪ ਜੋ ਬੀਤੇ ਦਿਨੀ ਇੰਦੌਰ (ਮੱਧ ਪ੍ਰਦੇਸ਼) ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ 'ਚ ਦੇੇਸ਼ ਭਰ ਦੇ ਪੁਲਿਸ ਟੀਮਾਂ ਦੇ ਨਿਸ਼ਾਨੇਬਾਜ ਖਿਡਾਰੀਆਂ ਨੇ ਹਿੱਸਾ ਲਿਆ | ਪੰਜਾਬ ਪੁਲਿਸ ਵਲੋਂ ਜਲੰਧਰ ਦੇ ਪ੍ਰਭਜੋਤ ਸਿੰਘ ਸਪੁੱਤਰ ਜਗਦੀਪ ਸਿੰਘ ਨੇ ਵੀ ਪੰਜਾਬ ਪੁਲਿਸ ਦੀ ਸ਼ੂਟਿੰਗ ਟੀਮ ਵਲੋਂ ਹਿੱਸਾ ਲਿਆ | ਚੈਂਪੀਅਨਸ਼ਿਪ 'ਚੋਂ ਪ੍ਰਭਜੋਤ ਸਿੰਘ ਨੇ 25 ਮੀਟਰ ਸੈਂਟਰ ਫਾਇਰਜ ਪਿਸਟਲ ਦੇ ਮੁਕਾਬਲੇ 'ਚੋਂ ਸੋਨ ਤਗਮਾ ਤੇ 25 ਮੀਟਰ ਸਟੈਂਡਰਡ ਪਿਸਟਲ ਦੇ ਮੁਕਾਬਲੇ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਪੁਲਿਸ ਵਲੋਂ ਦੋ ਤਗਮੇ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ | ਪ੍ਰਭਜੋਤ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਧਾਈ ਦਿੱਤੀ ਹੈ | ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹ ਅਗਲੇ ਖੇਡ ਟੂਰਨਾਮੈਂਟਾਂ 'ਚ ਵੀ ਪੰਜਾਬ ਪੁਲਿਸ ਵੱਲੋਂ ਭਾਗ ਲੈ ਕੇ ਵਿਭਾਗ ਲਈ ਹੋਰ ਤਗਮੇ ਜਿੱਤਣ ਲਈ ਮਿਹਨਤ ਕਰੇਗਾ |
ਪਿਛਲੀ ਖ਼ਬਰ ਨਿਗਮ ਲਈ ਆਸਾਨ ਨਹੀਂ ਹੈ ਕਈ ਕਾਲੋਨਾਈਜ਼ਰਾਂ ਤੋਂ ਕਰੋੜਾਂ ਦੀ ਬਕਾਇਆ ਵਸੂਲੀ ਕਰਨ ਦਾ ਕੰਮ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਵੈਲਫ਼ੇਅਰ ਸੁਸਾਇਟੀ ਵਲੋਂ ਸਾਲਾਨਾ ਹੋਲਾ ਮਹੱਲਾ ਲੰਗਰ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।