24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡਾਇਗਨੋਸਟਿਕ ਕਿੱਟਾਂ ਦੀ ਸਹੀ ਵਰਤੋਂ ਬਾਰੇ ਸਿਖਲਾਈ ਦਿੱਤੀ <br/>

ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਸ਼ੈਲੀ) - ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਵੀਰਵਾਰ ਨੂੰ ਸੀ.ਐਚ.ਓਜ਼ ਲਈ ਵਿਸ਼ੇਸ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਸੀ.ਐਚ.ਓਜ਼ ਨੂੰ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਤੇ ਓਰਲ ਕੈਂਸਰ ਦੀ ਜਾਂਚ ਸੰਬੰਧੀ ਡਾਇਗਨੋਸਟਿਕ ਕਿੱਟਾਂ ਦੀ ਸਹੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ | ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਟਰੇਨਿੰਗ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਆਧੁਨਿਕ ਸਕ੍ਰੀਨਿੰਗ ਤਰੀਕਿਆਂ, ਨਮੂਨਾ (ਸੈਂਪਲ) ਸੰਭਾਲ, ਡਾਇਗਨੋਸਟਿਕ ਕਿੱਟਾਂ ਦੀ ਵਰਤੋਂ ਬਾਰੇ ਅਤੇ ਟੈਸਟ ਕਰਨ ਦੀ ਸਟੈਂਡਰਡ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ | ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਨੇ ਕਿਹਾ ਕਿ ਸਰਵਾਈਕਲ, ਓਰਲ ਤੇ ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਸੇਵਾਵਾਂ ਨੂੰ ਆਯੁਸ਼ਮਾਨ ਆਰੋਗਿਆ ਕੇਂਦਰਾਂ ਤੱਕ ਮਜ਼ਬੂਤੀ ਨਾਲ ਲੈ ਕੇ ਜਾਣਾ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਹੈ | ਟਰੇਨਿੰਗ ਸੈਸ਼ਨ ਦੌਰਾਨ ਓਨਕੋਲੋਜਿਸਟ ਡਾ. ਪ੍ਰਭਸ਼ਰਨ ਵੱਲੋਂ ਡਾਇਗਨੋਸਟਿਕ ਕਿਟਾਂ ਦੀ ਸੰਭਾਲ ਤੇ ਬਾਇਓ-ਸੇਫ਼ਟੀ ਪ੍ਰੋਟੋਕੋਲ ਬਾਰੇ ਵਿਸਤਿ੍ਤ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਤੇ ਹੋਰ ਸਟਾਫ ਮੌਜੂਦ ਸੀ |

ਪਿਛਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਨਾਲ ਸੱਚ ਤੇ ਇਨਸਾਫ਼ ਦੀ ਹੋਈ ਜਿੱਤ-'ਆਪ' ਆਗੂ <br/> ਅਗਲੀ ਖ਼ਬਰ 'ਉੱਦਮੀਆਂ ਤੇ ਸਟਾਰਟਅੱਪਸ ਦੇ ਪਾਲਣ-ਪੋਸ਼ਣ 'ਚ ਐਨ.ਜੀ.ਓਜ਼ ਦੀ ਭੂਮਿਕਾ' ਵਿਸ਼ੇ 'ਤੇ ਮਾਹਿਰਾਂ ਦਾ ਸੈਸ਼ਨ ਕਰਵਾਇਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।