ਜਲੰਧਰ, 1 ਮਾਰਚ (ਜਸਪਾਲ ਸਿੰਘ) - ਆਮ ਆਦਮੀ ਪਾਰਟੀ ਹਲਕਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੇ ਸ਼ਹੀਦ ਊਧਮ ਸਿੰਘ ਨਗਰ ਸਥਿਤ ਆਪਣੇ ਦਫ਼ਤਰ ਵਿੱਚ ਇਕ ਪ੍ਰੈਸ ਕਾਨਫਰੰਸ ਰਾਹੀਂ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ 'ਚੋਂ ਬਰੀ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸੱਚ ਤੇ ਨਿਆਂ ਦੀ ਵੱਡੀ ਜਿੱਤ ਕਰਾਰ ਦਿੱਤਾ | ਨਿਤਿਨ ਕੋਹਲੀ ਨੇ ਕਿਹਾ ਕਿ ਰਾਜਨੀਤਿਕ ਸਾਜ਼ਿਸ਼ਾਂ ਅਤੇ ਦਬਾਅ ਦੇ ਬਾਵਜੂਦ ਸੱਚਾਈ ਸਾਹਮਣੇ ਆਈ ਹੈ, ਜੋ ਇਹ ਦਰਸਾਉਂਦਾ ਹੈ ਕਿ ਇਮਾਨਦਾਰ ਤੇ ਲੋਕ-ਹਿਤੈਸ਼ੀ ਰਾਜਨੀਤੀ ਨੂੰ ਝੁਕਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਪਾਰਦਰਸ਼ਤਾ, ਜਵਾਬਦੇਹੀ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ | ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲਾ ਸਿਰਫ਼ ਦੋ ਨੇਤਾਵਾਂ ਦੀ ਜਿੱਤ ਨਹੀਂ ਸਗੋਂ ਉਸ ਹਰ ਨਾਗਰਿਕ ਦੀ ਜਿੱਤ ਹੈ ਜੋ ਸੱਚ ਅਤੇ ਇਨਸਾਫ 'ਤੇ ਵਿਸ਼ਵਾਸ ਰੱਖਦਾ ਹੈ | ਪ੍ਰੈੱਸ ਕਾਨਫਰੰਸ ਦੌਰਾਨ ਬਾਬਾ ਪਰਗਟ ਨਾਥ ਨੂੰ ਵਾਲਮੀਕਿ ਸਮਾਜ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਹੋਣ 'ਤੇ ਨਿਤਿਨ ਕੋਹਲੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਨੀਤ ਧੀਰ (ਮੇਅਰ), ਮਲਕੀਤ ਸਿੰਘ ਸੁਭਾਨਾ (ਡਿਪਟੀ ਮੇਅਰ) ਰਾਜਵਿੰਦਰ ਕੌਰ (ਹਲਕਾ ਕੈਂਟ ਇੰਚਾਰਜ), ਮੰਗਲ ਸਿੰਘ (ਚੇਅਰਮੈਨ), ਪਵਨ ਟੀਨੂੰ (ਹਲਕਾ ਇੰਚਾਰਜ ਆਦਮਪੁਰ), ਬਰੇ ਸੁਲੇਮਾਨ (ਚੇਅਰਮੈਨ), ਆਤਮ ਪ੍ਰਕਾਸ਼ (ਮੈਂਬਰ), ਕਾਕੂ ਅਲਾਵਾਲੀਆ (ਚੇਅਰਮੈਨ), ਰਮਨੀਕ ਰੰਧਾਵਾ (ਚੇਅਰਮੈਨ), ਪਿ੍ੰਸੀਪਲ ਪ੍ਰੇਮ ਕੁਮਾਰ (ਹਲਕਾ ਇੰਚਾਰਜ ਫਿਲੌਰ), ਨਰੇਸ਼ ਸ਼ਰਮਾ, ਲਗਨਦੀਪ, ਨਿਖਿਲ ਅਰੋੜਾ, ਪਵਨ ਕੁਮਾਰ ਹੰਸ, ਲਵ ਰੌਬਿਨ, ਜਸਵਿੰਦਰ ਬਿੱਲਾ, ਅਮਨਦੀਪ ਸੰਧਲ, ਅਜੈ ਸ਼ਰਮਾ ਤੇ ਜਸਪ੍ਰੀਤ ਰਿੱਪੀ ਸਮੇਤ ਹੋਰ ਪਾਰਟੀ ਆਗੂ, ਵਰਕਰ ਤੇ ਸਮਰਥਕ ਵੀ ਮੌਜੂਦ ਰਹੇ |