ਜਲੰਧਰ, 1 ਮਾਰਚ (ਜਸਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਚੋਪੜਾ ਦੀ ਅਗਵਾਈ ਹੇਠ ਅੱਜ ਇਕ ਮੀਟਿੰਗ ਕਾਂਸ਼ੀ ਨਗਰ ਕੋਟ ਸਦੀਕ ਵਿਚ ਹੋਈ | ਮੀਟਿੰਗ ਵਿਚ ਕੁਲਵਿੰਦਰ ਕੁਮਾਰ ਨੂੰ ਐੱਸ.ਸੀ. ਵਿੰਗ ਜਲੰਧਰ ਵੈਸਟ ਦਾ ਪ੍ਰਧਾਨ ਲਗਾਇਆ ਗਿਆ | ਇਸ ਮੌਕੇ ਕੁਲਵਿੰਦਰ ਕੁਮਾਰ ਨੇ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਨਗੇ | ਇਸ ਮੌਕੇ ਭਜਨ ਲਾਲ ਚੋਪੜਾ ਨੇ ਦਾਅਵਾ ਕਰਦਿਆਂ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜ਼ਰੂਰ ਬਣੇਗੀ | ਇਸ ਮੌਕੇ ਧਮਰਪਾਲ ਚਾਹਲ, ਅਮਰਜੀਤ ਚਾਹਲ, ਸੁਰਿੰਦਰ ਬਾਜਵਾ, ਪਿ੍ੰਸ ਚਾਹਲ, ਤਿਰਲੋਕ ਸੋਢੀ, ਸੁਨੀਲ ਕੁਮਾਰ, ਜਗਦੀਸ਼ ਮਹੇ, ਰਾਮਪਾਲ ਦੀਪਾ, ਪਵਨ ਮਹੇ, ਮਨੂੰ ਚੋਪੜਾ, ਅਜੇ ਪਵਾਰ, ਇਸਤਰੀ ਵਿੰਗ ਤੋਂ ਊਸ਼ਾ ਰਾਣੀ, ਪਰਮਜੀਤ ਕੌਰ, ਜਸਵਿੰਦਰ ਕੌਰ, ਗੁਰਮੇਜ ਕੌਰ, ਜੱਸੀ ਆਦਿ ਹਾਜ਼ਰ ਸਨ |