24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਰਦਾਰ ਪਿਆਰਾ ਸਿੰਘ ਸਿੱਧੂ ਦੀ ਯਾਦ 'ਚ ਤੀਜਾ ਖੇਡ ਮੇਲਾ ਕਰਵਾਇਆ

ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਡਾ. ਜਤਿੰਦਰ ਸਾਬੀ)-ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਫਾਊਾਡਰ ਪ੍ਰਧਾਨ ਸਰਦਾਰ ਪਿਆਰਾ ਸਿੰਘ ਸਿੱਧੂ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਨਾਂ ਦੀ ਯਾਦ ਵਿਚ ਤੀਸਰਾ ਖੇਡ ਮੇਲਾ ਕਰਵਾਇਆ, ਜਿਸ ਵਿਚ ਕਬੱਡੀ ਸਰਕਲ ਸਟਾਈਲ, ਵਾਲੀਬਾਲ, ਖੋ-ਖੋ ਤੇ ਰੱਸਾਕਸ਼ੀ ਮੁਕਾਬਲੇ ਕਰਵਾਏ ਗਏ, ਜਿਸ 'ਚ ਲੜਕੇ ਲੜਕੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਕਬੱਡੀ ਵਿਚ ਕਲਿਆਣਪੁਰ, ਫਤਿਹਪੁਰ, ਜਗਰਾਲ ਤੇ ਖ਼ਾਲਸਾ ਸਕੂਲ ਲਾਂਬੜਾ ਦੀਆਂ ਟੀਮਾਂ ਨੇ ਭਾਗ ਲਿਆ | ਅੰਡਰ 19 ਵਿਚ ਖਾਲਸਾ ਸਕੂਲ ਲਾਂਬੜਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਇਨ੍ਹਾਂ ਖਿਡਾਰੀਆਂ ਨੂੰ ਸਕੂਲ ਮੈਨੇਜਮੈਂਟ ਵਲੋਂ ਨਕਦ ਇਨਾਮ ਦਿੱਤੇ ਗਏ | ਮੁੱਖ ਮਹਿਮਾਨ ਰਵਿੰਦਰ ਕੌਰ ਢਿੱਲੋਂ ਤੇ ਮਨਪ੍ਰੀਤ ਕੌਰ ਨੇ ਜੇਤੂਆਂ ਨੂੰ ਇਨਾਮ ਵੰਡੇ | ਵਿਸ਼ੇਸ਼ ਮਹਿਮਾਨ ਸਰਦਾਰ ਕੁਲਵੰਤ ਸਿੰਘ ਸਿੱਧੂ, ਸ਼ਕਤੀ ਜੀ, ਆਦਿਆ ਤੇ ਆਰੀਅਨ ਨੇ ਖੇਡਾਂ ਦਾ ਖੂਬ ਆਨੰਦ ਮਾਣਿਆ | ਸਰਦਾਰ ਬਲਦੇਵ ਸਿੰਘ ਪ੍ਰਧਾਨ ਸਕੂਲ ਮੈਨੇਜਮੈਂਟ ਕਮੇਟੀ ਨੇ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਕਿਹਾ | ਸਰਦਾਰ ਭਗਵੰਤ ਸਿੰਘ ਪਿ੍ੰਸੀਪਲ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਦਾਰ ਸੁਖਦੇਵ ਸਿੰਘ ਅਠਵਾਲ, ਸਰਦਾਰ ਕੁਲਵੰਤ ਸਿੰਘ ਅਠਵਾਲ, ਵਾਈਸ ਪਿ੍ੰਸੀਪਲ ਰਵਿੰਦਰ ਕੌਰ ਗਰੋਵਰ, ਰਾਜਵਿੰਦਰ ਕੌਰ ਅਟਵਾਲ ਹਾਜਰ ਸਨ | ਸਟੇਜ ਦੀ ਕਾਰਵਾਈ ਸਰਬਜੀਤ ਕੌਰ ਨੇ ਨਿਭਾਈ | ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪ੍ਰਾਈਵੇਟ ਬੱਸ ਚਾਲਕਾਂ ਦੇ ਕੀਤੇ ਚਲਾਨ <br/> ਅਗਲੀ ਖ਼ਬਰ ਡਾ. ਜਸਵੀਰ ਸਿੰਘ ਦੀ ਪੁਸਤਕ 'ਨੇਸ਼ਨ ਸਟੇਟ ਤੇ ਸਿੱਖ ਕੌਮ 'ਤੇ ਕਰਵਾਇਆ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।