24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡਾ. ਜਸਵੀਰ ਸਿੰਘ ਦੀ ਪੁਸਤਕ 'ਨੇਸ਼ਨ ਸਟੇਟ ਤੇ ਸਿੱਖ ਕੌਮ 'ਤੇ ਕਰਵਾਇਆ ਸੈਮੀਨਾਰ

ਅਜੀਤ ਡੈਸਕ 02-03-2026
ਜਲੰਧਰ, 1 ਮਾਰਚ (ਹਰਵਿੰਦਰ ਸਿੰਘ ਫੁੱਲ)-'ਆਵਾਜ਼-ਏ-ਕੌਮ' ਜਥੇਬੰਦੀ ਵਲੋਂ ਸਥਾਨਕ ਹੋਟਲ ਵਿਖੇ ਡਾ. ਜਸਬੀਰ ਸਿੰਘ ਦੀ ਨਵੀਂ ਪੁਸਤਕ 'ਨੇਸ਼ਨ ਸਟੇਟ ਤੇ ਸਿੱਖ ਕੌਮ' 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ | ਜਥੇਬੰਦੀ ਵਲੋਂ ਕਰਵਾਏ ਇਸ ਸਾਦੇ ਤੇ ਪ੍ਰਭਾਵਸ਼ਾਲੀ ਸਹਿਤਕ ਸਮਾਗਮ 'ਚ ਪੰਥਕ ਵਿਦਵਾਨਾਂ, ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਚਿੰਤਕਾਂ ਨੇ ਵੱਡੀ ਗਿਣਤੀ ਵਿਚ ਗਿਣਤੀ 'ਚ ਸ਼ਿਰਕਤ ਕੀਤੀ | ਸਮਾਰੋਹ ਦੇ ਮੁੱਖ ਬੁਲਾਰੇ ਡਾ. ਹਰਦੇਵ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ), ਜੁਝਾਰ ਸਿੰਘ, ਪ੍ਰਭਜੋਤ ਸਿੰਘ ਨੇ ਪੁਸਤਕ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਅੰਤ 'ਚ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਥੇਬੰਦੀ ਦਾ ਮਕਸਦ ਸਿੱਖ ਕੌਮ 'ਚ ਬੌਧਿਕ ਜਾਗਰੂਕਤਾ ਪੈਦਾ ਕਰਨਾ ਹੈ ਤੇ ਇਹ ਪੁਸਤਕ ਇਸੇ ਲੜੀ ਦਾ ਇਕ ਹਿੱਸਾ ਹੈ | ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਪੁਸਤਕ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ | ਇਸ ਮੌਕੇ ਹਰਜਿੰਦਰ ਸਿੰਘ ਜਿੰਦਾ, ਰਣਵੀਰ ਸਿੰਘ ਬੈਂਸਤਾਨੀ, ਨੋਬਲ ਜੀਤ ਸਿੰਘ ਬੁੱਲੋ੍ਹਵਾਲ, ਗੁਰਪ੍ਰੀਤ ਸਿੰਘ ਖੁੱਡਾ, ਪ੍ਰੋਫੈਸਰ ਮਨਦੀਪ ਸਿੰਘ, ਬਲਦੇਵ ਸਿੰਘ ਗਤਕਾ ਮਾਸਟਰ, ਜਤਿੰਦਰ ਪਾਲ ਸਿੰਘ ਮਝੈਲ, ਐਡਵੋਕੇਟ ਪਰਮਿੰਦਰ ਸਿੰਘ ਵਿਜ, ਐਡਵੋਕੇਟ ਦਿਨੇਸ਼ ਸਿੰਘ, ਜਥੇਦਾਰ ਕੁਲਵੰਤ ਸਿੰਘ ਭੋਗਪੁਰ, ਜਥੇਦਾਰ ਭੁਪਿੰਦਰ ਸਿੰਘ, ਇੰਦਰਪਾਲ ਸਿੰਘ ਗੁਰਦੁਆਰਾ ਸਿੰਘ ਸਭਾ, ਕੰਵਲ ਚਰਨਜੀਤ ਸਿੰਘ, ਅਵਤਾਰ ਸਿੰਘ ਰੇਰੂ, ਪਰਮਜੀਤ ਸਿੰਘ ਨੈਨਾ ਤੋਂ ਇਲਾਵਾ ਸਹਿਤ ਜਗਤ ਦੀਆਂ ਹੋਰ ਪ੍ਰਮੁੱਖ ਹਸਤੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਦਾਰ ਪਿਆਰਾ ਸਿੰਘ ਸਿੱਧੂ ਦੀ ਯਾਦ 'ਚ ਤੀਜਾ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਗੁ: ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਰਤਨ ਦਰਬਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।