04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨੂਰਮਹਿਲ ਥਾਣੇ ਦੇ ਬਾਹਰ ਲੱਗੇ ਸੰਪਰਕ ਨੰਬਰਾਂ ਵਾਲੇ ਬੋਰਡ ਦੀ ਹਾਲਤ ਤਰਸਯੋਗ

ਅਜੀਤ ਡੈਸਕ 18-04-2026
ਨੂਰਮਹਿਲ, 17 ਅਪ੍ਰੈਲ (ਤਜਿੰਦਰ ਕੁਮਾਰ)-ਨੂਰਮਹਿਲ ਥਾਣੇ ਦੇ ਸਾਹਮਣੇ ਲੋਕਾਂ ਦੀ ਸੁਵਿਧਾ ਲਈ ਲਾਇਆ ਗਿਆ ਬੋਰਡ ਬਿਲਕੁਲ ਖਰਾਬ ਹੋ ਚੁੱਕਾ ਹੈ | ਬਹੁਤ ਸਾਰੇ ਅਫ਼ਸਰ ਥਾਣਾ ਮੁਖੀ ਰਹਿ ਚੁੱਕੇ ਹਨ ਪਰ ਕਿਸੇ ਦਾ ਵੀ ਧਿਆਨ ਬੋਰਡ ਵੱਲ ਨਹੀਂ ਗਿਆ | ਇਹ ਜੋ ਬੋਰਡ ਪਬਲਿਕ ਲਈ ਥਾਣੇ ਬਾਹਰ ਲਗਾਇਆ ਗਿਆ ਹੈ ਤਾਂ ਕੋਈ ਵੀ ਵਿਅਕਤੀ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੇ ਤਾਂ ਬੋਰਡ ਦੇ ਉੱਪਰ ਲਿਖੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕੇ ਪਰ ਜੋ ਬੋਰਡ ਦੀ ਹਾਲਤ ਹੋ ਚੁੱਕੀ ਹੈ ਕੋਈ ਸਰਕਾਰੀ ਨੰਬਰ ਪੜਿ੍ਹਆ ਵੀ ਨਹੀਂ ਜਾ ਸਕਦਾ | ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ ਬੋਰਡ ਜਲਦੀ ਹੀ ਲਿਖਵਾਂ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਪਿੰਡ ਕੰਗ ਅਰਾਈਆਂ 'ਚ ਨਾੜ ਨੂੰ ਅੱਗ ਲੱਗੀ <br/> ਅਗਲੀ ਖ਼ਬਰ ਕਾਰ ਤੇ ਕੈਂਟਰ ਦੀ ਟੱਕਰ 'ਚ ਤਿੰਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।