ਕਿਸ਼ਨਗੜ੍ਹ,18 ਮਈ (ਹੁਸਨ ਲਾਲ)-ਜੈ ਬਾਬਾ ਲੱਖ ਦਾਤਾ ਜੀ, ਜੈ ਬਾਬਾ ਮੱਲ ਜੀ, ਮਡਾਰ ਗੋਤ ਜਠੇਰੇ ਛਿੰਝ ਮੇਲਾ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਬਿਆਸ ਪਿੰਡ ਆਦਿ ਸਭ ਦੇ ਸਾਂਝੇ ਸਹਿਯੋਗ ਨਾਲ ਮਡਾਰ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ 24 ਮਈ (ਐਤਵਾਰ) ਜੈ ਬਾਬਾ ਲੱਖ ਦਾਤਾ ਜੀ ਤੇ ਜੈ ਬਾਬਾ ਮੱਲ ਜੀ ਦੇ ਪਾਵਨ ਦਰਬਾਰ ਬਿਆਸ ਪਿੰਡ 'ਚ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਉਕਤ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਸਾਂਝੇ ਤੌਰ 'ਤੇ ਦੱਸਿਆ ਕਿ ਮੇਲੇ ਵਾਲੇ ਦਿਨ ਸਵੇਰੇ ਦਰਬਾਰ ਤੇ ਨਿਸ਼ਾਨ ਸਾਹਿਬ ਚੜਾਏ ਜਾਣਗੇ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਪ੍ਰਸਿੱਧ ਕੀਰਤਨੀਏ ਜੱਥੇ ਹਾਜ਼ਰੀਨ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ | ਉਪਰੰਤ ਬਾਅਦ ਦੁਪਹਿਰ ਖੁੱਲੇ ਪੰਡਾਲ 'ਚ ਸੂਫ਼ੀ ਗਾਇਕ ਕਲਾਕਾਰ ਕਾਂਸ਼ੀ ਨਾਥ ਤੇ ਗਾਇਕ ਬਲਵਿੰਦਰ ਸੋਨੂੰ ਦੋਲੀਕੇ ਵਾਲੇ ਵਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨ ਮਹਿਮਾ ਦਾ ਗੁਣਗਾਣ ਕਰਨਗੇ |