29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਫੀਫਾ ਵਰਲਡ ਕੱਪ ਦੀਆਂ ਖੁਸ਼ੀਆਂ ਰੁੜਕਾ ਕਲਾਂ ਵਿਚ ਵੀ ਗੂੰਜੀਆਂ ਵਾਈ.ਐੱਫ.ਸੀ ਵਲੋਂ ਸੈਂਕੜੇ ਬੱਚਿਆਂ ਨਾਲ ਮਨਾਇਆ ਗਿਆ ਉਦਘਾਟਨੀ ਸਮਾਰੋਹ <br/>

ਵਾਈ.ਐੱਫ.ਸੀ ਵਲੋਂ ਸੈਂਕੜੇ ਬੱਚਿਆਂ ਨਾਲ ਮਨਾਏ ਉਦਘਾਟਨੀ ਸਮਾਰੋਹ 'ਚ ਹਿੱਸਾ ਲੈ ਰਹੇ ਕੋਚ ਤੇ ਅਧਿਕਾਰੀ | ਤਸਵੀਰਾਂ:-ਅਜੀਤ | <br/> ਫੀਫਾ ਵਰਲਡ ਕੱਪ 2026 ਦੇ ਮਾਡਲ ਦਾ ਤਿਆਰ ਕੀਤਾ ਕੇਕ | <br/> 12-06-2026
ਜਲੰਧਰ, 11 ਜੂਨ (ਡਾ.ਜਤਿੰਦਰ ਸਾਬੀ) ਫੀਫਾ ਵਰਲਡ ਕੱਪ ਦੇ ਆਗਾਜ਼ ਨਾਲ ਜਿੱਥੇ ਦੁਨੀਆ ਭਰ ਵਿੱਚ ਫੁੱਟਬਾਲ ਪ੍ਰੇਮੀਆਂ ਵਿੱਚ ਉਤਸ਼ਾਹ ਦੀ ਲਹਿਰ ਦÏੜ ਗਈ ਹੈ, ਉੱਥੇ ਹੀ ਪੰਜਾਬ ਦੇ ਪਿੰਡ ਰੁੜਕਾ ਕਲਾਂ ਵਿੱਚ ਵੀ ਇਸ ਵਿਸ਼ਵ ਪੱਧਰੀ ਖੇਡ ਮਹਾਂਕੁੰਭ ਦੀ ਸ਼ੁਰੂਆਤ ਨੂੰ ਵਿਲੱਖਣ ਢੰਗ ਨਾਲ ਮਨਾਇਆ ਗਿਆ¢ ਯੂਥ ਫੁੱਟਬਾਲ ਕਲੱਬ (ਵਾਈ.ਐੱਫ.ਸੀ) ਰੁੜਕਾ ਕਲਾਂ ਵੱਲੋਂ ਵਾਈ.ਐੱਫ.ਸੀ ਜਨਰੇਸ਼ਨ ਅਮੇਜ਼ਿੰਗ ਕਮਿਊਨਿਟੀ ਕਲੱਬ ਵਿਖੇ ਵਿਸ਼ੇਸ਼ ਉਦਘਾਟਨੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਲਗਭਗ 200 ਦੇ ਕਰੀਬ ਖਿਡਾਰੀ ਬੱਚਿਆਂ, ਕੋਚਾਂ ਅਤੇ ਕਮਿਊਨਿਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ¢ਸਮਾਗਮ ਦÏਰਾਨ ਬੱਚਿਆਂ ਨੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਦੇ ਰਾਸ਼ਟਰੀ ਝੰਡੇ ਅਤੇ ਜਰਸੀਆਂ ਨਾਲ ਸ਼ਾਨਦਾਰ ਮਾਰਚ ਪਾਸਟ ਕੀਤੀ¢ ਰੰਗ-ਬਿਰੰਗੇ ਝੰਡਿਆਂ ਅਤੇ ਖੇਡ ਭਾਵਨਾ ਨਾਲ ਭਰਪੂਰ ਮਾਹÏਲ ਨੇ ਪੂਰੇ ਕੈਂਪਸ ਨੂੰ ਇੱਕ ਛੋਟੇ ਵਿਸ਼ਵ ਕੱਪ ਸਟੇਡੀਅਮ ਦਾ ਰੂਪ ਦੇ ਦਿੱਤਾ¢ ਬੱਚਿਆਂ ਨੇ ਖੇਡਾਂ ਰਾਹੀਂ ਏਕਤਾ, ਦੋਸਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ¢ਇਸ ਮÏਕੇ ਕੇਕ ਕੱਟ ਕੇ ਫੀਫਾ ਵਰਲਡ ਕੱਪ ਦੇ ਆਗਾਜ਼ ਦਾ ਜਸ਼ਨ ਮਨਾਇਆ ਗਿਆ¢ ਬੱਚਿਆਂ, ਕੋਚਾਂ ਅਤੇ ਕਮਿਊਨਿਟੀ ਮੈਂਬਰਾਂ ਨੇ ਮਿਲ ਕੇ ਇਸ ਖਾਸ ਪਲ ਨੂੰ ਯਾਦਗਾਰ ਬਣਾਇਆ ਅਤੇ ਆਉਣ ਵਾਲੇ ਮੈਚਾਂ ਲਈ ਆਪਣਾ ਉਤਸ਼ਾਹ ਪ੍ਰਗਟ ਕੀਤਾ¢ਸਮਾਰੋਹ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ¢ ਇਸ ਮÏਕੇ ਪਰੋਮੀਤਾ ਸਿਤ (ਭਾਰਤ ਦੀ ਮਹਿਲਾ ਅੰਡਰ-20 ਰਾਸ਼ਟਰੀ ਫੁੱਟਬਾਲ ਟੀਮ ਦੀ ਸਹਾਇਕ ਕੋਚ ਅਤੇ ਨੀਤਾ ਫੁੱਟਬਾਲ ਅਕੈਡਮੀ ਦੀ ਮੁੱਖ ਕੋਚ), ਕਰਿਸਪਿਨ ਛੇਤਰੀ (ਭਾਰਤੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ), ਨਿਵੇਥਾ (ਭਾਰਤ ਮਹਿਲਾ ਅੰਡਰ-20 ਟੀਮ ਦੀ ਸਹਾਇਕ ਕੋਚ), ਜੋਆਕਿਮ ਅਲੈਕਜ਼ੈਂਡਰਸਨ (ਸਵੀਡਨ ਦੇ ਫੁੱਟਬਾਲ ਵਿਕਾਸ ਮਾਹਿਰ, ਜੋ ਕੋਚ ਸਿੱਖਿਆ, ਗਰਾਸਰੂਟ ਫੁੱਟਬਾਲ ਵਿਕਾਸ ਅਤੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਨਾਲ ਜੁੜੇ ਰਹੇ ਹਨ) ਅਤੇ ਵਿਵੇਕ ਨਾਗੁਲ (ਹੈੱਡ ਆਫ ਕੋਚ ਡਿਵੈਲਪਮੈਂਟ) ਨੇ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਖੇਡਾਂ ਰਾਹੀਂ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ¢ਇਸ ਮÏਕੇ ਵਾਈ.ਐੱਫ.ਸੀ ਰੁੜਕਾ ਕਲਾਂ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਕਿਹਾ ਕਿ ਵਾਈ.ਐੱਫ.ਸੀ ਜਨਰੇਸ਼ਨ ਅਮੇਜ਼ਿੰਗ ਕਮਿਊਨਿਟੀ ਕਲੱਬ ਫੁੱਟਬਾਲ ਦੀ ਉਸ ਤਾਕਤ ਦਾ ਪ੍ਰਤੀਕ ਹੈ ਜੋ ਨÏਜਵਾਨਾਂ ਨੂੰ ਜੋੜਦੀ ਹੈ, ਉਨ੍ਹਾਂ ਨੂੰ ਨਵੀਆਂ ਦਿਸ਼ਾਵਾਂ ਦਿੰਦੀ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਂਦੀ ਹੈ¢ ਉਨ੍ਹਾਂ ਕਿਹਾ ਕਿ ਫੀਫਾ ਵਰਲਡ ਕੱਪ ਦੀ ਵਿਰਾਸਤ ਅੱਜ ਵੀ ਰੁੜਕਾ ਕਲਾਂ ਵਰਗੇ ਪੇਂਡੂ ਖੇਤਰਾਂ ਵਿੱਚ ਨÏਜਵਾਨਾਂ ਨੂੰ ਅੱਗੇ ਵਧਣ ਦੇ ਮÏਕੇ ਪ੍ਰਦਾਨ ਕਰ ਰਹੀ ਹੈ¢ਅੱਜ ਇਹ ਕਮਿਊਨਿਟੀ ਕਲੱਬ ਇੱਕ ਆਧੁਨਿਕ ਮਲਟੀ-ਸਪੋਰਟਸ ਅਤੇ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਜੋਂ ਵਿਕਸਤ ਹੋ ਚੁੱਕਾ ਹੈ¢ ਇੱਥੇ ਖਿਡਾਰੀਆਂ ਲਈ ਰਿਹਾਇਸ਼ੀ ਸਹੂਲਤ, ਫੀਫਾ ਮਿਆਰੀ ਕੁਦਰਤੀ ਘਾਹ ਵਾਲਾ ਫੁੱਟਬਾਲ ਮੈਦਾਨ, ਹਜ਼ਾਰਾਂ ਸੀਟਾਂ ਵਾਲਾ ਸਟੇਡੀਅਮ, ਇੰਡੋਰ ਮਲਟੀ-ਸਪੋਰਟਸ ਅਰੀਨਾ, ਜਿਮਨੇਜ਼ੀਅਮ, ਬਾਸਕਟਬਾਲ, ਟੈਨਿਸ ਅਤੇ ਪਿਕਲਬਾਲ ਕੋਰਟਾਂ, ਆਡੀਟੋਰੀਅਮ, ਕਾਨਫਰੰਸ ਹਾਲ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਹਨ¢ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਖੇਡ ਕੇਂਦਰ ਨਹੀਂ, ਸਗੋਂ ਨÏਜਵਾਨਾਂ ਦੇ ਵਿਕਾਸ, ਸਿੱਖਿਆ, ਲੀਡਰਸ਼ਿਪ, ਸਿਹਤ ਅਤੇ ਸਮਾਜਿਕ ਸ਼ਮੂਲੀਅਤ ਦਾ ਕੇਂਦਰ ਹੈ¢ ਹਰ ਰੋਜ਼ ਇੱਥੇ ਪੇਂਡੂ ਖੇਤਰਾਂ ਦੇ ਬੱਚਿਆਂ ਅਤੇ ਨÏਜਵਾਨਾਂ ਨੂੰ ਖੇਡਾਂ ਰਾਹੀਂ ਸਿੱਖਣ, ਆਪਣੀਆਂ ਯੋਗਤਾਵਾਂ ਨੂੰ ਨਿਖਾਰਣ ਅਤੇ ਆਪਣੇ ਸੁਪਨੇ ਸਾਕਾਰ ਕਰਨ ਦੇ ਮÏਕੇ ਮਿਲਦੇ ਹਨ¢

ਪਿਛਲੀ ਖ਼ਬਰ ਤਾਮਿਲਨਾਡੂ ਨੇ ਕੀਤਾ ਨੀਟ ਦਾ ਵਿਰੋਧ ਅਗਲੀ ਖ਼ਬਰ ਫੀਫਾ ਵਰਲਡ ਕੱਪ ਦੀਆਂ ਖੁਸ਼ੀਆਂ ਰੁੜਕਾ ਕਲਾਂ ਵਿਚ ਵੀ ਗੂੰਜੀਆਂ ਵਾਈ.ਐੱਫ.ਸੀ ਵਲੋਂ ਸੈਂਕੜੇ ਬੱਚਿਆਂ ਨਾਲ ਮਨਾਇਆ ਗਿਆ ਉ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।