02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਾਂਗਰਸ ’ ਚ ਪਿਆ ਖਿਲਾਰਾ ਹੁਣ ਸੰਭਾਲਿਆ ਨਹੀਂ ਜਾਣਾ - ਦਰਸ਼ਨ ਸਿੰਘ ਟਾਹਲੀ

ਨੂਰਮਹਿਲ, 1 ਅਗਸਤ (ਤਜਿੰਦਰ ਕੁਮਾਰ)-ਪੰਜਾਬ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦਾ ਖਿਲਾਰਾ ਹੁਣ ਸਮੇਟਿਆ ਨਹੀਂ ਜਾ ਰਿਹਾ। ਹਾਈਕਮਾਂਡ ਨੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਵਾਲੇ ਕਈ ਆਗੂਆਂ ਦੀ ਖੁਦ ਹੀ ਫੂਕ ਕੱਢ ਕੇ ਰੱਖ ਦਿੱਤੀ ਹੈ।

ਅਜੀਤ ਡੈਸਕ 02-08-2026
ਨੂਰਮਹਿਲ, 1 ਅਗਸਤ (ਤਜਿੰਦਰ ਕੁਮਾਰ)-ਪੰਜਾਬ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦਾ ਖਿਲਾਰਾ ਹੁਣ ਸਮੇਟਿਆ ਨਹੀਂ ਜਾ ਰਿਹਾ। ਹਾਈਕਮਾਂਡ ਨੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਵਾਲੇ ਕਈ ਆਗੂਆਂ ਦੀ ਖੁਦ ਹੀ ਫੂਕ ਕੱਢ ਕੇ ਰੱਖ ਦਿੱਤੀ ਹੈ। ਟਾਹਲੀ ਨੇ ਕਿਹਾ ਕਿ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਫਤਿਹਗੜ੍ਹ ਸਾਹਿਬ ਵਿਖੇ ਹੋਈ ਰੈਲੀ ਨੇ ਸਾਫ਼ ਕਰ ਦਿੱਤਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਇਕੱਠੇ ਹੋਏ ਕਾਂਗਰਸੀ ਆਗੂਆਂ ਦੀ ਪਾਰਟੀ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਅਜੇ ਤਾਂ ਹਲਕਾ ਪੱਧਰ ‘ਤੇ ਅਜਿਹਾ ਖਿਲਾਰਾ ਪੈਣਾ ਹੈ, ਜਿਸ ਨੂੰ ਸੰਭਾਲਣਾ ਕਾਂਗਰਸ ਦੇ ਵੱਸ ਵਿੱਚ ਨਹੀਂ ਰਹੇਗਾ। ਹਲਕਾ ਨਕੋਦਰ ਦੀ ਰਾਜਨੀਤਿਕ ਸਥਿਤੀ ਦਾ ਜ਼ਿਕਰ ਕਰਦਿਆਂ ਚੇਅਰਮੈਨ ਟਾਹਲੀ ਨੇ ਆਖਿਆ ਕਿ ਦੋ-ਤਿੰਨ ਆਗੂ ਬਾਹਰੋਂ ਆ ਕੇ ਸਿਰਫ਼ ਫਲੈਕਸ ਬੋਰਡ ਲਗਾ ਕੇ ਟਿਕਟ ਦੀ ਦਾਅਵੇਦਾਰੀ ਦਾ ਰੌਲਾ ਪਾ ਰਹੇ ਹਨ, ਜਦਕਿ ਹਲਕੇ ਦੇ ਅੰਦਰ ਵੀ ਦੋ ਆਗੂ ਆਪਸ ਵਿੱਚ ਟਿਕਟ ਲਈ ਉਲਝ ਰਹੇ ਹਨ।
ਪਿਛਲੀ ਖ਼ਬਰ ਐੱਨ . ਐੱਸ . ਕਾਨਵੈਂਟ ਸਕੂਲ ਲੋਹੀਆਂ ਦੀਆਂ ਵਿਦਿਆਰਥਣਾਂ ਨੇ ‘ ਤੀਆਂ ਦੇ ਤਿਉਹਾਰ ’ ’ ਚ ਲਾਈਆਂ ਰੌਣਕਾਂ ਅਗਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਪਰਜੀਆਂ ਕਲਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।