ਕਾਰ ਤੇ ਮੋਟਰਸਾਈਕਲ ਦੀ ਆਹਮੋ - ਸਾ ਹਮਣੀ ਟੱਕਰ ਦੌਰਾਨ ਮਾਂ - ਪੁੱਤ ਗੰਭੀਰ ਜ਼ਖ਼ਮੀ
ਸ਼ਾਹਕੋਟ, 11 ਅਗਸਤ (ਸੁਖਦੀਪ ਸਿੰਘ)- ਸ਼ਾਹਕੋਟ ਵਿਖੇ ਅੱਜ ਸਵੇਰੇ ਕਾਰ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਮਾਂ-ਪੁੱਤ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਕਾਂਸਟੇਬਲ ਸ਼ਸ਼ੀ ਬਾਲਾ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੰਢਾਵਾਲ (ਸ਼ਾਹਕੋਟ) ਅੱਜ ਸਵੇਰੇ ਕਰੀਬ 10 ਵਜੇ ਆਪਣੇ ਬੇਟੇ ਜਸਪ੍ਰੀਤ ਨਾਲ ਮੋਟਰਸਾਈਕਲ ’ਤੇ ਡਿਊਟੀ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ।
ਸ਼ਾਹਕੋਟ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜ਼ਖਮੀ ਪੁਲਿਸ ਮੁਲਾਜ਼ਮ ਸ਼ਸ਼ੀ ਬਾਲਾ ਅਤੇ (ਸੱਜੇ) ਬੇਟਾ ਜਸਪ੍ਰੀਤ। ਤਸਵੀਰਾਂ- ਸੁਖਦੀਪ ਸਿੰਘ
12-08-2026