03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕੈਬਨਿਟ ਮੰਤਰੀ ਨੇ ਹਲਕੇ ਦੇ ਵੱਖ-ਵੱਖ ਵਾਰਡਾਂ ’ਚ ਸਖੀਆਂ ਤੇ ਪਾਰਟੀ ਵਰਕਰਾਂ ਨੂੰ ਦੀਵਾਲੀ ਦੇ ਤੋਹਫ਼ੇ ਦੇ ਕੇ ਕੀਤਾ ਸਨਮਾਨਿਤ

ਜਲੰਧਰ, 2 ਨਵੰਬਰ (ਜਤਿੰਦਰ ਪੰਮੀ)-ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵੱਖ-ਵੱਖ ਵਾਰਡਾਂ ’ਚ ਸਮਾਗਮਾਂ ਦੌਰਾਨ ਸਖੀਆਂ ਤੇ ਪਾਰਟੀ ਵਰਕਰਾਂ ਨੂੰ ਦੀਵਾਲੀ ਦੀਆਂ ਦੀ ਸ਼ੁੱਭਕਾਮਨਾਵਾਂ ਤੇ ਤੋਹਫ਼ੇ ਵੰਡ ਕੇ ਸਨਮਾਨਿਤ ਕੀਤਾ। ਵਾਰਡ ਨੰਬਰ 49, 55 ਤੇ 56 ਦੀਆਂ ਸਖੀਆਂ ਤੇ ਵਰਕਰਾਂ ਦੇ ਸਨਮਾਨ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 03-11-2026
ਜਲੰਧਰ, 2 ਨਵੰਬਰ (ਜਤਿੰਦਰ ਪੰਮੀ)-ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵੱਖ-ਵੱਖ ਵਾਰਡਾਂ ’ਚ ਸਮਾਗਮਾਂ ਦੌਰਾਨ ਸਖੀਆਂ ਤੇ ਪਾਰਟੀ ਵਰਕਰਾਂ ਨੂੰ ਦੀਵਾਲੀ ਦੀਆਂ ਦੀ ਸ਼ੁੱਭਕਾਮਨਾਵਾਂ ਤੇ ਤੋਹਫ਼ੇ ਵੰਡ ਕੇ ਸਨਮਾਨਿਤ ਕੀਤਾ। ਵਾਰਡ ਨੰਬਰ 49, 55 ਤੇ 56 ਦੀਆਂ ਸਖੀਆਂ ਤੇ ਵਰਕਰਾਂ ਦੇ ਸਨਮਾਨ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਤੇ ਸਾਬਕਾ ਕੌਂਸਲਰ ਜਸਪਾਲ ਕੌਰ ਭਾਟੀਆ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਅਤੁਲ ਭਗਤ, ਕੌਂਸਲਰ ਮੁਕੇਸ਼ ਸੇਠੀ, ਹਰਚਰਨ ਸਿੰਘ (ਹਲਕਾ ਵੈਸਟ ਇੰਚਾਰਜ), ਭਾਰਤ ਭੂਸ਼ਣ ਜੈਰਥ, ਬਲਾਕ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਭਾਟੀਆ, ਇੰਦਰਬੀਰ ਸਿੰਘ ਲੱਕੀ, ਅਸ਼ਵਨੀ ਅਰੋੜਾ, ਮਹਿੰਦਰ ਪਾਲ, ਸ਼ਾਮ ਲਾਲ ਦੂਆ, ਜਸਵੀਰ ਸਿੰਘ, ਅਮਰਜੀਤ ਸਿੰਘ ਭਾਟੀਆ, ਸੰਦੀਪ ਸਿੰਘ, ਹਰਪ੍ਰੀਤ ਸਿੰਘ ਗਾਂਧੀ, ਜਸਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ। ਇਸੇ ਤਰ੍ਹਾਂ ਵਾਰਡ ਨੰਬਰ 34, 46 ਤੇ 47 ਦੀਆਂ ਸਖੀਆਂ ਤੇ ਪਾਰਟੀ ਵਰਕਰਾਂ ਨੂੰ ਸਨਮਾਨਿਤ ਕਰਨ ਲਈ ਮਹਿਲਾ ਜ਼ਿਲ੍ਹਾ ਪ੍ਰਧਾਨ ਸ਼ੋਭਾ ਭਗਤ ਵਲੋਂ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਅਮਨਦੀਪ, ਗੁਰਨਾਮ ਸਿੰਘ ਤੇ ਰਾਕੇਸ਼ ਰਾਣਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਨ੍ਹਾਂ ਸਮਾਰੋਹਾਂ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਤੇ ਖੁਸ਼ੀਆਂ ਮਨਾਉਣ ਦਾ ਤਿਉਹਾਰ ਹੀ ਨਹੀਂ ਹੈ, ਸਗੋਂ ਇਹ ਹਨੇਰੇ ਉੱਤੇ ਰੌਸ਼ਨੀ, ਬੁਰਾਈ ਉੱਤੇ ਚੰਗਿਆਈ ਅਤੇ ਨਿਰਾਸ਼ਾ ਉੱਤੇ ਆਸ ਦੀ ਜਿੱਤ ਦਾ ਸੰਦੇਸ਼ ਵੀ ਦਿੰਦਾ ਹੈ। ਮੋਹਿੰਦਰ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਸੇਵਾ ਅਤੇ ਲੋਕ ਭਲਾਈ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।
ਪਿਛਲੀ ਖ਼ਬਰ ਲਤੀਫਪੁਰਾ ਹੋਵੇਗਾ ਪੂਰੀ ਤਰ੍ਹਾਂ ਨਾਲ ਕਬਜ਼ਾ ਮੁੁਕਤ ਬਿਲਡਿੰਗ ਮਟੀਰੀਅਲ ਵਾਲਿਆਂ ਨੂੰ ਜਾਰੀ ਕੀਤਾ ਨੋਟਿਸ ਅਗਲੀ ਖ਼ਬਰ ‘ ਹਰ ਨਵੀਂ ਸ਼ੁਰੂਆਤ ਥੋੜ੍ਹਾ ਡਰਾਉਂਦੀ ਹੈ ਪਰ ਯਾਦ ਰੱਖੋ ਸਫਲਤਾ ਮੁਸ਼ਕਿਲਾਂ ਤੋਂ ਬਾਅਦ ਹੀ ਨਜ਼ਰ ਆਉਂਦੀ ਹੈ!’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।